Punjab

ਸੌਹਰਿਆਂ ਤੋਂ ਦੁਖੀ ਵਿਆਹ ਦੇ ਅੱਠ ਮਹੀਨੇ ਬਾਦ ਫੌਜੀ ਨੇ ਕੀਤੀ ਆਤਮਹੱਤਿਆ

ਮਮਦੋਟ, 26 ਅਕਤੂਬਰ: ਪਿੰਡ ਸੈਦੇ ਕੇ ਰੁਹੇਲਾ ਵਾਸੀ ਸੁਖਬੀਰ ਸਿੰਘ ਨੇ ਕਥਿਤ ਤੌਰ ਤੇ ਆਪਣੀ ਘਰਵਾਲੀ ਤੇ ਸੌਹਰਿਆਂ ਤੋਂ ਦੁਖੀ ਹੋ ਕੇ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ । ਜਾਣਕਾਰੀ ਅਨੁਸਾਰ ਸੁਖਬੀਰ ਭਾਰਤੀ ਫੌਜ਼ ਵਿੱਚ ਤੈਨਾਤ ਸੀ ਅਤੇ ਉਸਦਾ ਵਿਆਹ 8 ਮਹੀਨੇ ਪਹਿਲਾਂ ਪਿੰਡ ਫੱਤੂ ਵਾਲਾ ਨਿਵਾਸੀ ਵੀਰਪਾਲ ਕੌਰ ਨਾਲ ਹੋਈ ਸੀ । ਫੌਜੀ ਆਪਣੀ ਪਤਨੀ, ਸਸ, ਸਾਲੇ ਅਤੇ ਹੋਰਾਂ ਤੋਂ ਆਪਣੇ ਪਰਿਵਾਰ ਵਿੱਚ ਲਗਾਤਾਰ ਕੀਤੀ ਜਾ ਰਹੀ ਦਖਲਅੰਦਾਜ਼ੀ ਤੋਂ ਦੁਖੀ ਸੀ । ਕੁਝ ਦਿਨ ਪਹਿਲਾਂ ਉਸਨੇ ਨਹਿਰ ਵਿੱਚ ਛਾਲ ਮਾਰ ਕੇ ਆਤਮਹੱਤਿਆ ਕਰ ਲਈ । ਪੁਲਿਸ ਵੱਲੋਂ ਉਸਦੀ ਘਰਵਾਲੀ ਸਮੇਤ 6 ਹੋਰ ਪਰਿਵਾਰਕ ਮੈਂਬਰਾਂ ਤੇ ਪਰਚਾ ਦਰਜ ਕੀਤਾ ਗਿਆ ਹੈ ।

Leave feedback about this

  • Service