Latest News

ਮਸੂਰ 300, ਸੂਰਜਮੁਖੀ 600 ਤੇ ਕਣਕ ਦਾ ਮੁੱਲ 160 ਰੁ ਵਧਾਇਆ, ਕਿਸਾਨ ਨਾਖੁਸ਼

ਨਵੀਂ ਦਿੱਲੀ, 2 ਅਕਤੂਬਰ:
ਕੇਂਦਰ ਸਰਕਾਰ ਨੇ ਸੂਰਜਮੁਖੀ ਦੀ ਖਰੀਦ ਤੇ ਐਮ ਐਸ ਪੀ ਯਾਨੀ ਘੱਟੋ ਘੱਟ ਸਮਰਥਨ ਮੁੱਲ ਵਿੱਚ 600 ਰੁਪਏ ਦਾ ਇਜ਼ਾਫਾ ਕੀਤਾ ਹੈ ਜਦਕਿ ਮਸੂਰ ਦੀ ਦਾਲ ਤੇ 300 ਰੁਪਏ ਦਾ ਵਾਧਾ ਤੇ ਕਣਕ ਤੇ ਮਹਿਜ਼ 160 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਹੈ । ਕੇਂਦਰ ਦੇ ਇਸ ਫੈਸਲੇ ਤੇ ਕਿਸਾਨਾਂ ਨੇ ਨਾਖੁਸ਼ੀ ਜ਼ਾਹਿਰ ਕੀਤੀ ਹੈ ਜਦਕਿ ਕੇਂਦਰੀ ਮੰਤਰੀਆਂ ਦਾ ਕਹਿਣਾ ਹੈ ਕਿ ਇਹ ਵਾਧਾ ਕਿਸਾਨਾਂ ਦਾ ਦਾਲਾਂ ਅਤੇ ਤੇਲ ਵੱਲ ਮੂੰਹ ਮੋੜਨ ਲਈ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਇਸ ਵਾਧੇ ਨਾਲ ਕਿਸਾਨਾਂ ਨੂੰ 84,263 ਰੁਪਏ ਦਾ ਫਾਇਦਾ ਹੋਵੇਗਾ । ਇਨਫਰਮੇਸ਼ਨ ਅਤੇ ਬ੍ਰਾਡਕਾਸਟਿੰਗ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਕਿ ਤੂਰ, ਉਰਦ ਅਤੇ ਮਸੂਰ ਦੀ 100 ਪ੍ਰਤੀਸ਼ਤ ਪ੍ਰਕਿਉਰਮੈਂਟ ਨਾਲ ਦੇਸ਼ ਦੇ 2 ਕਰੋੜ ਕਿਸਾਨਾਂ ਨੂੰ ਲਾਭ ਹੋਵੇਗਾ ।

Leave feedback about this

  • Service
Choose Image