ਨਵੀਂ ਦਿੱਲੀ, 20 ਅਗਸਤ: ਭਾਰਤ ਦੀ ਸਰਵਉੱਚ ਅਦਾਲਤ ਨੇ ਇੱਕ ਕੇਸ ਦੀ ਸੁਣਵਾਈ ਦੌਰਾਨ ਰੇਪ ਤੇ ਸੱਚੇ ਪਿਆਰ ਵਿੱਚ ਫਰਕ ਕਰ ਕੇ ਫੈਸਲਾ ਸੁਨਾਉਣ ਨੂੰ ਤਰਜੀਹ ਦਿੰਦਿਆਂ ਕਿਹਾ ਹੈ ਕਿ ਭਾਰਤ ਵਿੱਚ ਕਾਲਜ ਤੇ ਯੂਨੀਵਰਸਿਟੀਆਂ ਵਿੱਚ ਮੁੰਡੇ ਕੁੜੀਆਂ ਦੇ ਇੱਕੱਠੇ ਪੜ੍ਹਨ ਤੇ ਰਹਿਣ ਕਾਰਨ ਕਈ ਵਾਰ ਰੁਮਾਂਸ ਦੌਰਾਨ ਹੋਈ ਮਿਲਣੀ ਨੂੰ ਘਰਦਿਆਂ ਦੇ ਦਬਾਅ ਹੇਠ ਰੇਪ ਦਾ ਰੂਪ ਦੇ ਦਿੱਤਾ ਜਾਂਦਾ ਹੈ ਅਤੇ ਅਜਿਹੇ ਵਰੀਰੇ ਨੂੰ ਬਦਲਣ ਦੀ ਲੋੜ ਹੈ । ਜਸਟਿਸ ਬੀ ਵੀ ਨਾਗਰਥਨਾ ਤੇ ਆਰ ਮਹਾਦੇਵਨ ਦੇ ਬੈਂਚ ਨੇ ਕਿਹਾ ਕਿ ਜਦੋਂ ਕੋਈ ਮੁੰਡਾ ਤੇ ਕੁੜੀ ਇੱਕ ਦੂਜੇ ਲਈ ਕੋਈ ਫੀਲਿੰਗ ਰੱਖਦੇ ਹਨ ਜਾਂ ਸੱਚਾ ਪਿਆਰ ਕਰਦੇ ਹਨ ਤਾਂ ਇਹ ਜੁਰਮ ਕਿਸ ਤਰ੍ਹਾਂ ਹੋ ਸਕਦਾ ਹੈ । ਸੁਪਰੀਮ ਕੋਰਟ ਨੇ ਇਹ ਟਿੱਪਣੀ ਬਾਲਗ ਹੋਣ ਦੀ ਉਮਰ ਨੂੰ 18 ਤੋਂ ਘਟਾ ਕੇ 16 ਕੀਤੇ ਜਾਣ ਦੀ ਸੁਣਵਾਈ ਦੌਰਾਨ ਕੀਤੀ । ਬੈਂਚ ਨੇ ਕਿਹਾ ਕਿ ਕੁਝ ਕੇਸ ਸੱਚੀ ਮੁਹੱਬਤ ਵਾਲੇ ਹੁੰਦੇ ਹਨ ਜਿਸ ਵਿੱਚ ਮੁੰਡਾ ਤੇ ਕੁੜੀ ਵਿਆਹ ਕਰਵਾਉਣਾ ਚਾਹੁੰਦੇ ਹਨ । ਉਨ੍ਹਾਂ ਕਿਹਾ ਅਜਿਹੇ ਕੇਸਾਂ ਨੂੰ ਜੁਰਮ ਦੇ ਨਜ਼ਰੀਏ ਨਾਲ ਨਾ ਦੇਖਿਆ ਜਾਵੇ । ਸੀਨੀਅਰ ਵਕੀਲ ਐਚ ਐਸ ਫੂਲਕਾ ਪਟੀਸ਼ਨਰ ਸੰਸਥਾ ਵੱਜੋਂ ਪੇਸ਼ ਹੋਏ ਜਿਨ੍ਹਾਂ ਸੁਰੱਖਿਆ ਦੀ ਗੱਲ ਕੀਤੀ ਜਿਸ ਤੇ ਬੈਂਚ ਨੇ ਕਿਹਾ ਕਿ ਇਹ ਪੁਲਿਸ ਦੇਖੇਗੀ ਕਿ ਕੋਈ ਕੇਸ ਕਿਡਨੈਪਿੰਗ ਦਾ ਹੈ, ਟ੍ਰੈਫਿਕਿੰਗ ਦਾ ਹੈ ਜਾਂ ਸੱਚੇ ਪਿਆਰ ਦਾ ਹੈ ।
Latest News
ਰੇਪ ਤੇ ਸੱਚੇ ਪਿਆਰ ਵਿੱਚ ਫਰਕ ਰੱਖ ਕੇ ਫੈਸਲਾ ਹੋਣਾ ਚਾਹੀਦਾ ਹੈ, ਸੁਪਰੀਮ ਕੋਰਟ
- August 20, 2025
- 0 Comments
- Less than a minute
- 278 Views
Leave feedback about this