Latest News

ਬੰਦੇ ਨੇ ਦਿੱਲੀ ਦੀ ਮੁੱਖ ਮੰਤਰੀ ਦੇ ਜੜਿਆ ਥੱਪੜ

ਮੁੱਖ ਮੰਤਰੀ ਦੀ ਰਿਹਾਇਸ਼ ਤੇ ਹੋ ਰਹੀ ਸੀ ਜਨਤਾ ਦੀ ਸੁਣਵਾਈ

ਨਵੀਂ ਦਿੱਲੀ, 20 ਅਗਸਤ: ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦੀ ਰਿਹਾਇਸ਼ ਤੇ ਅੱਜ ਤੜਕਸਾਰ ਜਨ ਸੁਣਵਾਈ ਦੌਰਾਨ ਇੱਕ ਬੰਦੇ ਨੇ ਤੈਸ਼ ਵਿੱਚ ਆ ਕੇ ਮੁੱਖ ਮੰਤਰੀ ਦੇ ਥੱਪੜ ਜੜ ਦਿੱਤਾ । ਇਸ ਦੌਰਾਨ ਮੌਕੇ ਤੇ ਮੌਜੂਦ ਪੁਲਿਸ ਵੱਲੋਂ ਬੰਦੇ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ । ਦੱਸਿਆ ਜਾ ਰਿਹਾ ਹੈ ਕਿ ਬੰਦਾ ਕਿਸੇ ਦਰਖੁਆਸਤ ਦੇ ਬਹਾਨੇ ਮੁੱਖ ਮੰਤਰੀ ਤੱਕ ਪਹੁੰਚਿਆ । ਇਸ ਘਟਨਾ ਦੀ ਆਪ ਲੀਡਰ ਤੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤੀਸ਼ੀ ਸਮੇਤ ਅਰਵਿੰਦ ਕੇਜਰੀਵਾਲ ਨੇ ਵੀ ਨਿਖੇਦੀ ਕੀਤੀ ਹੈ ।

Leave feedback about this

  • Service
Choose Image