“ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿ ਮੈਂ ਪਹਿਲਾ ਭਾਰਤੀ ਅਤੇ ਪਹਿਲਾ ਪੰਜਾਬੀ ਹਾਂ ਜੋ ਪਾਵਰ ਸਲੈਪ ਵਿੱਚ ਭਾਰਤ ਦੀ ਨੁਮਾਇੰਦਗੀ ਕਰ ਕੇ ਆਇਆ ਅਤੇ ਜਿੱਤ ਦਰਜ ਕਰ ਕੇ ਆਇਆ ਹਾਂ।”
ਇਹ ਸ਼ਬਦ ਪੰਜਾਬ ਦੇ ਜ਼ਿਲ੍ਹਾ ਰੋਪੜ ਦੇ ਚਮਕੌਰ ਸਾਹਿਬ ਦੇ ਰਹਿਣ ਵਾਲੇ ਜੁਝਾਰ ਸਿੰਘ ਦੇ ਹਨ, ਜਿਨ੍ਹਾਂ ਦੇ 24 ਅਕਤੂਬਰ ਨੂੰ ਆਬੂ ਧਾਬੀ ਵਿੱਚ ਹੋਏ ਪਾਵਰ ਸਲੈਪ ਮੁਕਾਬਲੇ ਵਿੱਚ ਜਿੱਤ ਦਰਜ ਕਰਵਾਈ।
ਜੁਝਾਰ ਸਿੰਘ ਨੇ ਇਸ ਮੁਕਾਬਲੇ ਵਿੱਚ ਰੂਸ ਖਿਡਾਰੀ ਐਨਾਟਲੀ ਗਲੂਸ਼ਕਾ ਨੂੰ ਹਰਾਇਆ ਸੀ। ਜੁਝਾਰ ਸਿੰਘ ਦੱਸਦੇ ਹਨ ਉਹ ਪਾਵਰ ਸਲੈਪ ਵਿੱਚ ਰੂਸ ਦੇ ਚੈਂਪੀਅਨ ਸਨ ਅਤੇ ਉਨ੍ਹਾਂ ਦਾ ਨੌ ਜ਼ੀਰੋ ਦਾ ਰਿਕਾਰਡ ਸੀ, “ਜਿਸ ਨੂੰ ਹਰਾ ਕੇ ਮੈਂ ਹੀ ਉਸ ਦਾ ਰਿਕਾਰਡ ਤੋੜਿਆ ਹੈ।”
ਮੁਕਾਬਲੇ ਬਾਰੇ ਦੱਸਦਿਆਂ ਜੁਝਾਰ ਸਿੰਘ ਨੇ ਕਿਹਾ ਕਿ ਇਸ ਵਾਰ ਦੇ ਮੁਕਾਬਲੇ ਵਿੱਚ 16 ਫਾਇਟਾਂ ਹੋਈਆਂ, ਜਿਸ ਵਿੱਚ 32 ਖਿਡਾਰੀ ਸ਼ਾਮਲ ਸਨ ਅਤੇ 11 ਦੇਸ਼ਾਂ ਨੇ ਹਿੱਸਾ ਲਿਆ ਸੀ।
ਜਿੱਤ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਕਈ ਕਲਾਕਾਰਾਂ, ਸਿਆਸੀ ਹਸਤੀਆਂ ਨੇ ਉਨ੍ਹਾਂ ਦੀ ਸ਼ਲਾਘਾ ਕੀਤੀ ਅਤੇ ਸਨਮਾਨਿਤ ਵੀ ਕੀਤਾ।
Leave feedback about this