ਬਿਹਾਰ ਚੋਣਾਂ ਦੀ ਤਸਵੀਰ ਹੁਣ ਬਿਲਕੁਲ ਸਾਫ ਹੋ ਗਈ ਹੈ। 243 ਸੀਟਾਂ ਵਿਚੋਂ ਐਨਡੀਏ 200 ਤੋਂ ਪਾਰ ਪਹੁੰਚ ਗਿਆ ਹੈ। ਜਦੋਂਕਿ ਮਹਾਗਠਬੰਧਨ 35 ਸੀਟਾਂ ਹੀ ਸਿਮਟ ਕੇ ਰਹਿ ਗਿਆ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ’ਤੇ ਲਿਖਿਆ ਕਿ ਇਹ ਚੰਗੇ ਸ਼ਾਸਨ ਦੀ ਜਿੱਤ ਹੈ
ਕਾਂਗਰਸ ਨੇ 6 ਸੀਟਾਂ ਜਿੱਤ ਲਈਆਂ ਹਨ । ਐਲਜੇਪੀ (ਆਰਵੀ) ਦੇ ਉਮੀਦਵਾਰ ਸੰਜੈ ਕੁਮਾਰ ਸਿੰਘ ਨੇ ਮਹੂਆ ਤੋਂ ਆਰਜੇਡੀ ਦੇ ਮੁਕੇਸ਼ ਕੁਮਾਰ ਰੌਸ਼ਨ ਨੂੰ 44,997 ਵੋਟਾਂ ਨਾਲ ਹਰਾਇਆ, ਤੇਜ ਪ੍ਰਤਾਪ ਯਾਦਵ ਤੀਜੇ ਸਥਾਨ ’ਤੇ ਰਹੇ। ਬਿਹਾਰ ਚੋਣਾਂ ਵਿੱਚ ਐਨਡੀਏ ਦੀ ਜਿੱਤ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪਾ ਹੈੱਡਕੁਆਰਟਰ ਪੁੱਜ ਗਏ ਹਨ। ਇਸ ਦੌਰਾਨ ਸਾਰੇ ਪਾਸੇ ‘ਮੋਦੀ, ਮੋਦੀ’, ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਲੱਗੇ ਤੇ ਪਾਰਟੀ ਵਰਕਰਾਂ ਵਿਚ ਉਤਸ਼ਾਹ ਦੇਖਣ ਨੂੰ ਮਿਲਿਆ।
ਭਾਰਤੀ ਜਨਤਾ ਪਾਰਟੀ ਨੇ 89 ਸੀਟਾਂ ਜਿੱਤ ਲਈਆਂ ਹਨ। ਜਨਤਾ ਦਲ (ਯੂਨਾਈਟਿਡ) ਨੇ 85 ਸੀਟਾਂ ਜਿੱਤ ਲਈਆਂ ਹਨ। ਦੂਜੇ ਪਾਸੇ ਰਾਸ਼ਟਰੀ ਜਨਤਾ ਦਲ – ਆਰਜੇਡੀ ਨੂੰ 25 ਸੀਟਾਂ ’ਤੇ ਜਿੱਤ ਹਾਸਲ ਹੋਈ ਹੈ। ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਨੇ 19 ਸੀਟਾਂ ਜਿੱਤ ਲਈਆਂ ਹਨ। ਉਪ ਮੁੱਖ ਮੰਤਰੀ ਸਮਰਾਟ ਚੌਧਰੀ ਅਤੇ ਰਾਜ ਮੰਤਰੀ ਪ੍ਰੇਮ ਕੁਮਾਰ, ਮਹੇਸ਼ਵਰ ਹਜ਼ਾਰੀ ਅਤੇ ਸੰਜੇ ਸਰਾਓਗੀ ਅਤੇ ਭਾਜਪਾ ਦੇ ਮੈਥਿਲੀ ਠਾਕੁਰ ਨੇ ਐਨਡੀਏ ਵਲੋਂ ਜਿੱਤ ਹਾਸਲ ਕੀਤੀ। ਆਰਜੇਡੀ ਆਗੂ ਤੇਜਸਵੀ ਯਾਦਵ, ਮਰਹੂਮ ਮੁਹੰਮਦ ਸ਼ਹਾਬੂਦੀਨ ਦੇ ਪੁੱਤਰ ਓਸਾਮਾ ਸ਼ਹਾਬ ਅਤੇ ਸੀਪੀਆਈ (ਐਮਐਲ) ਲਿਬਰੇਸ਼ਨ ਦੇ ਸੰਦੀਪ ਸੌਰਵ ਵਿਰੋਧੀ ਕੈਂਪ ਦੇ ਪ੍ਰਮੁੱਖ ਜੇਤੂ ਬਣੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਐਨਡੀਏ ਪਰਿਵਾਰ ਦੇ ਮੈਂਬਰਾਂ ਚਿਰਾਗ ਪਾਸਵਾਨ, ਜੀਤਨ ਰਾਮ ਮਾਂਝੀ ਅਤੇ ਉਪੇਂਦਰ ਕੁਸ਼ਵਾਹਾ ਨੂੰ ਬਿਹਾਰ ਚੋਣਾਂ ਵਿੱਚ ਜਿੱਤ ਲਈ ਵਧਾਈ ਦਿੰਦਿਆਂ ਧੰਨਵਾਦ ਕੀਤਾ। ਸ੍ਰੀ ਮੋਦੀ ਨੇ ਕਿਹਾ ਕਿ ਇਹ ਜਿੱਤ ਲੋਕਾਂ ਦੀ ਜਿੱਤ ਹੈ।
Leave feedback about this