Crime

ਆਜ ਤਕ ਦੀ ਐਂਕਰ ਅਤੇ ਗਰੁੱਪ ਚੇਅਰਮੈਨ ਤੇ ਵਾਲਮੀਕੀ ਸਮਾਜ ਨੇ ਕਰਵਾਇਆ ਪਰਚਾ

ਲੁਧਿਆਣਾ, 13 ਅਕਤੂਬਰ: ਲੁਧਿਆਣਾ ਪੁਲਿਸ ਨੇ ਆਜ ਤਕ ਦੀ ਐਂਕਰ ਅਤੇ ਮੈਨੇਜਿੰਗ ਐਡੀਟਰ ਅੰਜਨਾ ਓਮ ਕਸਿ਼ਅਪ ਅਤੇ ਇੰਡੀਆ ਟੁਡੇ ਗਰੁਪ ਚੇਅਰਮੈਨ ਅਰੁਨ ਪੂਰੀ ਤੇ ਵਾਲਮੀਕੀ ਸਮਾਜ ਦੀ ਆਸਥਾ ਨੂੰ ਕਥਿਤ ਤੌਰ ਤੇ ਠੇਸ ਪਹੁੰਚਾਉਣ ਤੇ ਪਰਚਾ ਦਰਜ ਕੀਤਾ ਹੈ । ਜਾਣਬੁੱਝ ਕੇ ਕਿਸੇ ਧਰਮ ਨੂੰ ਠੇਸ ਪਹੁਚਾਉਣ ਤਹਿਤ ਸੈਕਸ਼ਨ 299 ਅਤੇ ਐਸ ਸੀ ਐਸ ਟੀ ਐਕਟ 3 (1) (5) ਦੇ ਤਹਿਤ ਇਹ ਪਰਚਾ ਡਿਵੀਜ਼ਨ ਨੰ 4 ਥਾਣੇ ਵਿੱਚ ਕੀਤਾ ਗਿਆ ਹੈ । ਲੁਧਿਆਣਾ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਇਸ ਦੀ ਜਾਂਚ ਡੀ ਐਸ ਪੀ ਲੈਵਲ ਅਧਿਕਾਰੀ ਵੱਲੋਂ ਕੀਤੀ ਜਾਵੇਗੀ । ਕਮਿਸ਼ਨਰ ਨੇ ਦੱਸਿਆ ਕਿ ਇਹ ਪਰਚਾ ਕਨੂੰਨੀ ਰਾਏ ਲੈਣ ਉਪਰੰਤ ਦਰਜ ਕੀਤਾ ਗਿਆ ਹੈ । ਉੱਧਰ ਦੂਸਰੇ ਪਾਸੇ ਅੰਜਨਾ ਕਸਿ਼ਅਪ ਨੇ ਦੋਸ਼ਾਂ ਨੂੰ ਨਕਾਰਦੇ ਕਿਹਾ ਹੈ ਕਿ ਉਨ੍ਹਾਂ ਵਾਲਮੀਕੀ ਸਮਾਜ ਨੂੰ ਠੇਸ ਨਹੀਂ ਪਹੁੰਚਾਈ ਹੈ । ਉਨ੍ਹਾਂ ਕਿਹਾ ਕਿ ਚਲਾਈਆਂ ਗਈਆਂ ਵੀਡੀਓਜ਼ ਦੀਆਂ ਕਲਿਪਿੰਗ ਕੱਟ ਕੇ ਭਾਂਵੇਂ ਸ਼ੋਸ਼ਲ ਮੀਡੀਆ ਤੇ ਚਲਾ ਕੇ ਉਨ੍ਹਾਂ ਨੂੰ ਕੋਈ ਹੋਰ ਰੰਗਤ ਦੇ ਦਿੱਤੀ ਗਈ ਹੋਵੇ ਪਰ ਉਨ੍ਹਾਂ ਵੱਲੋਂ ਅਸਲ ਖਬਰ ਵਿੱਚ ਕਿਸੇ ਵੀ ਧਰਮ ਨੂੰ ਠੇਸ ਪਹੁੰਚਾਉਣ ਦੀ ਗੱਲ ਨਹੀਂ ਕੀਤੀ ਗਈ ਹੈ । ਇਹ ਪਰਚਾ ਭਾਰਤੀ ਵਾਲਮੀਕੀ ਧਰਮ ਸਮਾਜ ਦੀ ਸਿ਼ਕਾਇਤ ਤੇ ਦਰਜ ਕੀਤਾ ਗਿਆ ਹੈ ।

Leave feedback about this

  • Service
Choose Image