Latest News

ਸਪਲਾਈ ਚੇਨ ਨਿਰੰਤਰ ਚਾਲੂ ਰੱਖਣ ਲਈ ਵਰ੍ਹਦੇ ਮੀਂਹ ਵਿੱਚ ਡਟੀ ਐਸ ਪੀ ਅਮਨਦੀਪ ਕੌਰ

– ਹੜ ਪ੍ਰਭਾਵਿਤ ਇਲਾਕੇ ਵਿੱਚ ਪਹੁੰਚ ਕੇ ਪੁਲਿਸ ਵੱਲੋਂ ਲੋੜਵੰਦਾਂ ਨੂੰ ਵੰਡੀ ਰਾਹਤ ਸਮੱਗਰੀ

ਅੰਮ੍ਰਿਤਸਰ, 3 ਸਤੰਬਰ 2025-

ਪੰਜਾਬ ਦੇ ਕਿਸੇ ਵੀ ਇਲਾਕੇ ਵਿੱਚੋਂ ਆਓ ਅੰਮ੍ਰਿਤਸਰ ਜ਼ਿਲ੍ਹੇ ਦੇ ਹੜ ਪ੍ਰਭਾਵਿਤ ਇਲਾਕੇ ਵਿੱਚ ਪਹੁੰਚਣ ਲਈ ਤੁਹਾਨੂੰ ਅੰਮ੍ਰਿਤਸਰ ਸ਼ਹਿਰ ਵਿੱਚੋਂ ਹੀ ਗੁਜਰਨਾ ਪੈਂਦਾ ਹੈ। ਅੰਮ੍ਰਿਤਸਰ, ਜੋ ਕਿ ਵੱਡਾ ਸ਼ਹਿਰ ਹੁਣ ਕਾਰਨ ਆਵਾਜਾਈ ਦੀ ਸਮੱਸਿਆ ਨਾਲ ਦੋ-ਚਾਰ ਹੁੰਦਾ ਰਹਿੰਦਾ ਹੈ, ਵਿੱਚੋਂ ਰਾਹਤ ਸਮਗਰੀ ਵਾਲੇ ਟਰੱਕ ਟਰਾਲੀਆਂ ਨੂੰ, ਦਿਨ ਵੇਲੇ ਲੰਘਾਉਣਾ ਇੱਕ ਵੱਡੀ ਚੁਣੌਤੀ ਹੈ ਅਤੇ ਇਸ ਚੁਣੌਤੀ ਨੂੰ ਸਵੀਕਾਰ ਕੀਤਾ ਹੈ ਐਸਪੀ ਟਰੈਫਿਕ ਅਮਨਦੀਪ ਕੌਰ ਨੇ। ਪੁਲਿਸ ਕਮਿਸ਼ਨਰ ਸ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਇਸ ਅਹਿਮ ਕਾਰਜ ਦੀ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਗਈ ਹੈ। ਅਮਨਦੀਪ ਕੌਰ, ਜੋ ਕਿ ਲੋਕਾਂ ਵਿੱਚ ਪਹਿਲਾਂ ਵੀ “ਲੇਡੀ ਸਿੰਘਮ” ਕਰਕੇ ਜਾਣੇ ਜਾਂਦੇ ਹਨ, ਸ਼ਹਿਰ ਦੀਆਂ ਲੋੜਾਂ ਅਤੇ ਸਮੱਸਿਆਵਾਂ ਨੂੰ ਜਾਣਦੇ ਹੋਏ ਇਸ ਵੇਲੇ ਇਹ ਜ਼ਿੰਮੇਵਾਰੀ ਨਿਭਾ ਰਹੇ ਹਨ ਕਿ ਪੰਜਾਬ ਭਰ ਵਿੱਚੋਂ ਰਾਹਤ ਲਈ ਆਉਣ ਵਾਲੇ ਟਰੱਕ, ਟਰਾਲੀਆਂ ਅਤੇ ਹੋਰ ਵੱਡੇ ਸਾਧਨ ਬਿਨਾਂ ਕਿਸੇ ਰੁਕਾਵਟ ਦੇ ਹੜ ਪੀੜਿਤ ਇਲਾਕਾ, ਜੋ ਕਿ ਅਜਨਾਲਾ ਤੇ ਰਮਦਾਸ ਦੀ ਬੈਲਟ ਹੈ, ਵਿੱਚ ਪਹੁੰਚਦੇ ਰਹਿਣ।

   ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਮੀਂਹ ਅਤੇ ਲਗਾਤਾਰ ਬਰਸਾਤ ਕਰਨ ਟੁੱਟੀਆਂ ਸੜਕਾਂ ਰੁਕਾਵਟ ਪਾਉਣ ਦੇ ਯਤਨ ਕਰ ਰਹੀਆਂ ਹਨ ਪਰ ਉਹ ਬਿਨਾਂ ਥਕੇ ਇਹ ਡਿਊਟੀ ਨਿਭਾਅ ਰਹੇ ਹਨ। ਵੱਲਾ ਬਾਈਪਾਸ ਉੱਪਰ ਬਣ ਰਹੇ ਪੁੱਲ ਕਾਰਨ ਲੱਗਦੇ ਜਾਮ, ਗੁੰਮਟਾਲਾ ਬਾਈਪਾਸ, ਫਤਿਹਗੜ੍ਹ ਚੂੜੀਆਂ ਚੌਂਕ ਤੋਂ ਟਰੈਫਿਕ ਨੂੰ ਲੰਘਾਉਣਾ ਇਸ ਵੇਲੇ ਉਹਨਾਂ ਦੀ ਵੱਡੇ ਚੁਣੌਤੀ ਹੈ। ਦੱਸਣ ਯੋਗ ਹੈ ਕਿ ਕੁਝ ਦਿਨ ਪਹਿਲਾਂ ਜਦ ਅੰਮ੍ਰਿਤਸਰ ਪੁਲਿਸ ਨੇ ਰਾਹਤ ਕਾਰਜਾਂ ਲਈ ਤਿੰਨ ਟਰੱਕ ਰਾਹਤ ਸਮਗਰੀ ਦੇ ਭੇਜੇ ਸਨ ਤਾਂ ਵੀ ਅਮਨਦੀਪ ਕੌਰ ਦੀ ਅਗਵਾਈ ਹੇਠ ਹੀ ਟੀਮ ਨੇ ਸੁਧਾਰ ਅਤੇ ਨਾਨੋਕੇ ਦੇ ਪਿੰਡਾਂ ਵਿੱਚ ਜਾ ਕੇ ਇਹ ਰਾਹਤ ਸਮੱਗਰੀ ਆਪਣੇ ਹੱਥੀ ਵੰਡੀ ਸੀ।

Leave feedback about this

  • Service
Choose Image