ਚੰਡੀਗੜ੍ਹ, 2 ਅਕਤੂਬਰ: ਕੈਦੀਆਂ ਦਾ ਹਿਰਾਸਤ ਵਿੱਚ ਭੱਜ ਜਾਣ ਉਪਰੰਤ ਪੰਜਾਬ ਵਿੱਚ ਦੋਸ਼ੀ ਪੁਲਿਸ ਜਾਂ ਜੇਲ ਦੇ ਮੁਲਾਜ਼ਮਾਂ ਖਿਲਾਫ ਪਰਚੇ ਦਰਜ ਕਰ ਗ੍ਰਿਫਤਾਰੀਆਂ ਹੋਈਆਂ ਪਰ ਕਿਸੇ ਨੂੰ ਵੀ ਚਾਰਜਸ਼ੀਟ ਨਹੀਂ ਕੀਤਾ ਗਿਆ। ਇਸ ਗੱਲ ਦਾ ਖੁਲਾਸਾ ਅੱਜ ਪ੍ਰਿੰਟ ਮੀਡੀਆ ਵਿੱਚ ਐਨ ਸੀ ਆਰ ਬੀ ਯਾਨੀ ਨੈਸ਼ਨਲ ਕ੍ਰਾਈਮ ਰਿਕਾਰਡ ਬਿਉਰੋ ਦੇ ਹਵਾਲੇ ਤੋਂ ਛਪੀਆਂ ਖਬਰਾਂ ਵਿੱਚ ਕੀਤਾ ਗਿਆ ਹੈ । ਬਿਉਰੋ ਮੁਤਾਬਿਕ ਪੰਜਾਬ ਵਿੱਚ ਇਸ ਸਬੰਧੀ 7 ਪਰਚੇ ਦਰਜ ਕਰਕੇ 8 ਮੁਲਾਜ਼ਮ ਗ੍ਰਿਫਤਾਰ ਕੀਤੇ ਗਏ ਸਨ ਪਰ ਅੱਜ ਤੱਕ ਕਿਸੀ ਵੀ ਕੇਸ ਵਿੱਚ ਮੁਲਾਜ਼ਮ ਚਾਰਜਸ਼ੀਟ ਨਹੀਂ ਕੀਤਾ ਗਿਆ ਹੈ । ਜਦਕਿ ਉੱਤਰ ਪ੍ਰਦੇਸ਼ ਵਿੱਚ 6 ਪਰਚੇ ਦੇ ਕੇ 19 ਮੁਲਾਜ਼ਮ ਗ੍ਰਿਫਤਾਰ ਕੀਤੇ ਗਏ ਸੀ ਤੇ ਸਾਰਿਆਂ ਨੂੰ ਚਾਰਜਸ਼ੀਟ ਕੀਤਾ ਗਿਆ। ਇਸੇ ਤਰ੍ਹਾਂ ਗੁਜਰਾਤ ਵਿੱਚ 3 ਪਰਚੇ ਹੋਏ ਤੇ 7 ਮੁਲਾਜ਼ਮ ਗ੍ਰਿਫਤਾਰ ਹੋਏ ਤੇ ਸਾਰਿਆਂ ਨੂੰ ਚਾਰਜਸ਼ੀਟ ਕੀਤਾ। ਰਾਜਸਥਾਨ ਵਿੱਚ ਇੱਕ ਪਰਚਾ ਹੋਇਆ 11 ਗ੍ਰਿਫਤਾਰੀਆਂ ਹੋਈਆਂ ਤੇ ਸਾਰਿਆਂ ਨੂੰ ਚਾਰਜਸ਼ੀਟ ਕੀਤਾ ਗਿਆ ਹੈ ।
Latest News
ਪੰਜਾਬ ਵਿੱਚ ਹਿਰਾਸਤ ਚੋਂ ਕੈਦੀ ਭੱਜਣ ਤੇ ਕੋਈ ਮੁਲਾਜ਼ਮ ਚਾਰਜਸ਼ੀਟ ਨਹੀਂ ਹੋਇਆ
- October 2, 2025
- 0 Comments
- Less than a minute
- 164 Views
Leave feedback about this