ਨਵੀਂ ਦਿੱਲੀ, 2 ਅਕਤੂਬਰ:
ਪਿਛਲੇ ਹਫਤੇ ਭਾਰਤ ਦੀ ਕ੍ਰਿਕਟ ਟੀਮ ਨੇ ਲਗਾਤਾਰ ਤੀਸਰੀ ਵਾਰ ਏਸ਼ੀਆ ਕੱਪ ਜਿੱਤਿਆ ਪਰ ਜਦੋਂ ਜਿੱਤ ਦੀ ਟ੍ਰਾਫੀ ਲੈਣ ਦੀ ਵਾਰੀ ਆਈ ਤਾਂ ਉਨ੍ਹਾਂ ਪਾਕਿਸਤਾਨ ਦੇ ਮੰਤਰੀ ਅਤੇ ਏਸ਼ੀਆ ਕ੍ਰਿਕਟ ਕਾਉਂਸਲ ਦੇ ਪ੍ਰਧਾਨ ਮੋਹਸੀਨ ਨਕਵੀ ਤੋਂ ਇਹ ਟ੍ਰਾਫੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ । ਇਸ ਉਪਰੰਤ ਨਕਵੀ ਇਹ ਟ੍ਰਾਫੀ ਲੈ ਕੇ ਰਫੂਚੱਕਰ ਹੋ ਗਏ । ਇਸ ਮੈਚ ਵਿੱਚ ਜਿੱਤ ਦਰਜ ਕਰਨ ਤੋਂ ਤਿੰਨ ਦਿਨ ਬਾਦ ਵੀ ਇਹ ਟ੍ਰਾਫੀ ਭਾਰਤ ਦੇ ਖਿਡਾਰੀਆਂ ਨੂੰ ਨਹੀਂ ਮਿਲੀ ਹੈ । ਹੁਣ ਭਾਰਤੀ ਕ੍ਰਿਕਟ ਕਾਉਂਸਲ ਬੋਰੜ ਨੇ ਅੰਤਰਰਾਸ਼ਟਰੀ ਕ੍ਰਿਕਟ ਕਾਉਂਸਲ ਨੂੰ ਸਿ਼ਕਾਇਤ ਦੀ ਧਮਕੀ ਦਿੰਦਿਆਂ ਨਕਵੀ ਨੂੰ ਟ੍ਰਾਫੀ ਮੋੜਨ ਦਾ ਆਖਰੀ ਮੌਕਾ ਦਿੱਤਾ ਹੈ । ਪਰ ਨਕਵੀ ਹਲੇ ਵੀ ਟਸ ਤੋਂ ਮਸ ਨਹੀਂ ਹੋ ਰਿਹਾ ਤੇ ਉਸਦਾ ਕਹਿਣਾ ਹੈੇ ਕਿ ਭਾਰਤੀ ਟੀਮ ਉਸਤੋਂ ਇਹ ਟ੍ਰਾਫੀ ਖੁਦ ਆ ਕੇ ਉਸਦੇ ਦਫਤਰ ਚੋਂ ਲੈ ਜਾਵੇ ।
Latest News
ਪਾਕਿਸਤਾਨ ਦਾ ਮੰਤਰੀ ਭਾਰਤ ਦੀ ਏਸ਼ੀਆ ਕੱਪ ਟ੍ਰਾਫੀ ਲੈ ਕੇ ਹੋਇਆ ਫਰਾਰ
- October 2, 2025
- 0 Comments
- Less than a minute
- 419 Views
Leave feedback about this