ਚੰਡੀਗੜ੍ਹ 2 ਅਕਤੂਬਰ: ਸੜਕ ਹਾਦਸਿਆਂ ਦੇ ਮਾਮਲੇ ਵਿੱਚ ਪੰਜਾਬ ਭਾਰਤ ਵਿੱਚ ਮਿਜ਼ੋਰਮ ਤੇ ਬਿਹਾਰ ਤੋਂ ਬਾਦ ਤੀਜੇ ਨੰਬਰ ਤੇ ਹੈ । ਐਨ ਸੀ ਆਰ ਬੀ ਯਾਨੀ ਨੈਸ਼ਨਲ ਕ੍ਰਾਈਮ ਰਿਪੋਰਟ ਬਿਉਰੋ ਮੁਤਾਬਿਕ ਸ਼ਹਿਰਾਂ ਵਿੱਚ ਅਸਨਸੋਲ ਅਤੇ ਆਗਰਾ ਤੋਂ ਬਾਦ ਲੁਧਿਆਣਾ ਵੀ ਭਾਰਤ ਵਿੱਚ ਤੀਸਰੇ ਨੰਬਰ ਤੇ ਹੈ ਜਿੱਥੇ ਸੜਕ ਹਾਦਸਿਆਂ ਵਿੱਚ ਜਾਨ ਗਵਾਉਣ ਵਾਲਿਆਂ ਦੀ ਸੰਖਿਆ ਸਭ ਤੋਂ ਵੱਧ ਹੈ । ਰਿਪੋਰਟ ਮੁਤਾਬਿਕ ਸੜਕ ਹਾਦਸਿਆਂ ਵਿੱਚ ਫੱਟੜ ਲੋਕਾਂ ਦੀ ਇੱਥੇ ਮੌਤ ਦਰ 80 ਪ੍ਰਤੀਸ਼ਤ ਹੈ । ਇਸ ਰਿਪੋਰਟ ਅਨੁਸਾਰ ਲੁਧਿਆਣੇ ਵਿੱਚ 504 ਸੜਕ ਹਾਦਸਿਆਂ ਵਿੱਚ 402 ਲੋਕਾਂ ਨੇ ਆਪਣੀ ਜਾਨ ਗੰਵਾਈ ਹੈ । ਪੰਜਾਬ ਦੀਆਂ ਸਾਰੀਆਂ 10 ਸੜਕਾਂ ਵਿੱਚੋਂ 8 ਸੜਕਾਂ ਤੇ ਭਿਆਨਕ ਸੜਕ ਹਾਦਸੇ ਵਾਪਰਦੇ ਹਨ ।
Latest News
ਦੇਸ਼ ਵਿੱਚ ਪੰਜਾਬ ਸੜਕ ਹਾਦਸਿਆਂ ਵਿੱਚ ਤੀਜੇ ਨੰਬਰ ਤੇ
- October 2, 2025
- 0 Comments
- Less than a minute
- 457 Views
Leave feedback about this