ਚੰਡੀਗੜ੍ਹ, 6 ਅਕਤੂਬਰ:
ਪੰਜਾਬ ਵਿੱਚ ਕਰੋੜਾਂ ਰੁਪਏ ਦਾ ਵਪਾਰ ਕਰਨ ਵਾਲੇ ਇੱਕ ਵਪਾਰੀ ਦਾ ਨਾਮ ਧਰਨਿਆਂ ਅਤੇ ਰੋਸ ਮੁਜਾਹਰਿਆਂ ਚੋਂ ਉਪਜੀ ਆਮ ਆਦਮੀ ਪਾਰਟੀ ਦੇ ਰਾਜ ਸਭਾ ਉਮੀਦਵਾਰ ਵੱਜੋਂ ਭੇਜੇ ਜਾਣ ਦੀਆਂ ਚਰਚਾਵਾਂ ਇਸ ਵੇਲੇ ਭੜੋਲੀ ਚੋਂ ਨਕਲੀਆਂ ਭਾਫਾਂ ਵਾਂਗ ਗਰਮ ਹਨ । ਭਾਂਵੇਂ ਪਾਰਟੀ ਨੇੇ ਹਾਲ ਦੀ ਘੜੀ ਰਸਮੀ ਤੌਰ ਤੇ ਇਸ ਨਾਮ ਦੀ ਮੁਹਰ ਨਹੀਂ ਲਗਾਈ ਹੈ ਪਰ ਇਸ ਵਪਾਰੀ ਵੱਲੋਂ ਸਰਕਾਰ ਵੱਲੋਂ ਦਿੱਤੇ ਗਏ ਬਾਕੀ ਅਹੁਦਿਆਂ ਤੋਂ ਅਸਤੀਫਾ ਦੇ ਦੇਣ ਨਾਲ ਇਸ ਕਿਆਸਅਰਾਈ ਨੇ ਤੂਲ ਪਕੜ ਲਿਆ ਹੈ ਕਿ ਇਸ ਵਪਾਰੀ ਦਾ ਨਾਮ ਹੀ ਰਾਜ ਸਭਾ ਦੀ ਮੈਂਬਰਸਿ਼ਪ ਲਈ ਭੇਜਿਆ ਜਾ ਸਕਦਾ ਹੈ । ਪਾਰਟੀ ਦੇ ਅੰਦਰਲੇ ਸੂਤਰਾਂ ਅਨੁਸਾਰ 117 ਮੈਂਬਰੀ ਪੰਜਾਬ ਦੀ ਵਿਧਾਨ ਸਭਾ ਵਿੱਚ 93 ਐਮ ਐਲ ਏ ਵਾਲੀ ਪਾਰਟੀ ਲਈ ਰਾਜ ਸਭਾ ਦਾ ਮੈਂਬਰ ਲਾਉਣਾ ਅੰਗਰੇਜ਼ੀ ਵਿੱਚ ਕੇਕ ਵਾਕ ਯਾਨੀ ਅਤਿਅੰਤ ਹੀ ਸੁਖਾਲਾ ਹੋਵੇਗਾ । ਰਾਜ ਸਭਾ ਦੀ ਇਹ ਸੀਟ ਲੁਧਿਆਣੇ ਦੇ ਇੱਕ ਹੋਰ ਕਾਰੋਬਾਰੀ ਸੰਜੀਵ ਅਰੋੜਾ ਵੱਲੋਂ ਇਸਤੀਫਾ ਦੇਣ ਉਪਰੰਤ ਖਾਲੀ ਹੋ ਗਈ ਸੀ । ਸੰਜੀਵ ਅਰੋੜਾ ਨੇ ਇੱਕ ਹੋਰ ਖਾਲੀ ਹੋਈ ਵਿਧਾਨ ਸਭਾ ਲੁਧਿਆਣਾ ਵੈਸਟ ਦੀ ਸੀਟ ਤੋਂ ਚੋਣ ਲੜ ਕੇ ਪੰਜਾਬ ਦੀ ਕੈਬਨਿਟ ਵਿੱਚ ਮੰਤਰੀ ਦਾ ਅਹੁਦਾ ਪ੍ਰਾਪਤ ਕਰ ਲਿਆ ਸੀ ।
Leave feedback about this