ਦਾਰਜਿਲਿੰਗ, 6 ਅਕਤੂਬਰ: ਪੱਛਮ ਬੰਗਾਲ ਦੇ ਦਾਰਜਿਲਿੰਗ ਵਿੱਚ ਭਾਰੀ ਮੀਂਹ ਨਾਲ ਸੜਕਾਂ ਤੇ ਮਕਾਨ ਰੁੜ ਗਏ ਜਿਸ ਵਿੱਚ ਹੁਣ ਤੱਕ ਕਈ ਬੱਚਿਆਂ ਸਮੇਤ 20 ਲੋਕ ਮਾਰੇ ਗਏ ਹਨ । ਮੌਤ ਦਾ ਸਮਾਚਾਰ ਜਿਨ੍ਹਾਂ ਥਾਂਵਾਂ ਤੋਂ ਪ੍ਰਾਪਤ ਹੋਇਆ ਹੈ ਉਨ੍ਹਾਂ ਵਿੱਚ ਸਰਸਾਲੀ, ਜਸਬੀਰਗਾਂਵ, ਮਿਰੀਕ ਬਸਤੀ, ਧਾਰ ਗਾਉਂ, ਨਗਰਾਕਾਟਾ ਅਤੇ ਮਿਰੀਕ ਲੇਕ ਏਰੀਆ ਹੈ । ਐਨ ਡੀ ਆਰ ਐਫ ਯਾਨੀ ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੋਰਸ ਦਾ ਕਹਿਣਾ ਹੈ ਕਿ ਸਭ ਤੋਂ ਵੱਧ ਨੁਕਸਾਨ ਮਿਰੀਕ ਵਿਖੇ ਹੋਇਆ ਹੈ ਜਿੱਥੇ ਭਾਰੀ ਮੀਂਹ ਤੋਂ ਬਾਦ ਘਰਾਂ ਦੇ ਰੁੜ੍ਹ ਜਾਣ ਕਾਰਨ 11 ਮੌਤਾਂ ਹੋਈਆਂ ਹਨ । ਪ੍ਰਧਾਨ ਮੰਤਰੀ ਨਰਿੰਦਰ ਤੋਦੀ ਨੇ ਇਸ ਕੁਦਰਤੀ ਆਪਦਾ ਤੇ ਡੂੰਘੀ ਚਿੰਤਾ ਜਤਾਉਂਦਿਆਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ ।
National
SpotLight News
ਮੀਂਹ ਨੇ ਪੱਛਮ ਬੰਗਾਲ ਵਿੱਚ ਮਕਾਨ ਤੇ ਸੜਕਾਂ ਤਬਾਹ ਕੀਤੀਆਂ, 20 ਮੌਤਾਂ
- October 6, 2025
- 0 Comments
- Less than a minute
- 170 Views
Leave feedback about this