ਚੰਡੀਗੜ੍ਹ 8 ਅਕਤੂਬਰ: ਕਿਸਾਂਨਾਂ ਦੀ ਜ਼ਮੀਨ ਨੂੰ ਲੈਂਡ ਪੂਲਿੰਗ ਪਾਲੀਸੀ ਦੇ ਤਹਿਤ ਵੇਚਣ ਤੇ ਝੰਡੇ ਬੁਲੰਦ ਹੋਣ ਉਪਰੰਤ ਹੁਣ ਪੰਜਾਬ ਸਰਕਾਰ ਨੇ ਖਜ਼ਾਨਾ ਭਰਨ ਲਈ ਬਿਜਲੀ ਬੋਰੜ ਦੀਆਂ ਖਾਲੀ ਥਾਂਵਾਂ, ਖਾਲੀ ਹੋਏ ਬਸ ਸਟੈਂਡ ਅਤੇ ਹੋਰ ਥਾਂਵਾਂ ਵੇਚਣ ਦਾ ਮਨ ਬਣਾ ਲਿਆ ਹੈ । ਬਿਜਲੀ ਬੋਰੜ ਦੀ ਮੁਲਾਜ਼ਮਾਂ ਵਿੱਚ ਇਨ੍ਹਾ ਥਾਂਵਾਂ ਨੂੰ ਵੇਚਣ ਸਬੰਧੀ ਲਾਮਬੰਦ ਹੋਣ ਦੀਆਂ ਕਿਆਸਅਰਾਈਆਂ ਦੇ ਵਿੱਚ ਸਰਕਾਰ ਨੇ ਮੋਹਾਲੀ, ਪਟਿਆਲਾ ਅਤੇ ਲੁਧਿਆਣਾ ਨੂੰ ਪਹਿਲਾਂ ਹੱਥ ਪਾਉਣ ਦੀ ਸੋਚੀ ਹੈ । ਸੂਤਰਾਂ ਅਨੁਸਾਰ ਸੁਨਣ ਵਿੱਚ ਆਇਆ ਹੈ ਕਿ ਦਹਾਕਿਆਂ ਤੋਂ ਖਾਲੀ ਪਈਆਂ ਥਾਂਵਾਂ ਨੂੰ ਜਲਦ ਵੇਚਣ ਦੀ ਪ੍ਰਕਿਰਿਆ ਵਿੱਚ ਪਾਉਣ ਲਈ ਸਰਕਾਰ ਤਰਲੋਮੱਛੀ ਹੋਈ ਪਈ ਹੈ ਤਾਂ ਜੋ ਪੈਸਿਆਂ ਦਾ ਇੰਤਜ਼ਾਮ ਹੋ ਸਕੇ । ਇਨ੍ਹਾਂ ਥਾਂਵਾਂ ਵਿੱਚ ਪਟਿਆਲੇ ਦਾ ਪੁਰਾਣਾ ਬੱਸ ਅੱਡਾ, ਬਿਜਲੀ ਬੋਰੜ ਦੀ 55 ਕਿੱਲੇ 23 ਨੰਬਰ ਫਾਟਕ ਨੇੜ ਜ਼ਮੀਨ, ਸਪੋਰਟਸ ਸਟੇਡੀਅਮ, ਅਤੇ ਬਿਜਲੀ ਬੋਰੜ ਦੇ ਫਲੈਟਾਂ ਹਨ । ਇਸੇ ਤਰ੍ਹਾਂ ਲੁਧਿਆਣਾ ਦੀਆਂ 40 ਥਾਂਵਾਂ ਦੇ ਵਿੱਚ ਲੁਧਿਆਣਾ ਸਿਟੀ ਸੈਂਟਰ ਦੀ ਜ਼ਮੀਨ ਅਤੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਪਈ ਜ਼ਮੀਨ ਦੀ ਵੀ ਆਕਸ਼ਨ ਕੀਤੇ ਜਾਣ ਦੀਆਂ ਚਰਹਾਵਾਂ ਹਨ ।
Punjab
ਕਿਸਾਨਾਂ ਤੇ ਨਾ ਚੱਲੀ ਤਾਂ ਹੁਣ ਸਰਕਾਰੀ ਖਾਲੀ ਥਾਂਵਾਂ ਦੁਆਲੇ ਹੋਈ ਮਾਨ ਸਰਕਾਰ
- October 8, 2025
- 0 Comments
- Less than a minute
- 403 Views
Leave feedback about this