Haryana

ਡੀ ਜੀ ਪੀ ਹਰਿਆਣਾ ਨੂੰ ਗ੍ਰਿਫਤਾਰੀ ਦਾ ਮਹਾਪੰਚਾਇਤ ਨੇ 48 ਘੰਟੇ ਦਾ ਦਿੱਤਾ ਅਲਟੀਮੇਟਮ

ਚੰਡੀਗੜ੍ਹ 13 ਅਕਤੂਬਰ: ਹਰਿਆਣਾ ਦੀ ਮਹਾਪੰਚਾਇਤ ਨੇ ਆਈ ਜੀ ਵਾਈ ਪੂਰਨ ਕੁਮਾਰ ਦੀ ਆਤਮਹੱਤਿਆ ਲਈ ਕਥਿਤ ਤੌਰ ਤੇ ਦੋਸ਼ੀ ਡੀ ਜੀ ਪੀ ਹਰਿਆਣਾ ਸ਼ਤਰੂਜੀਤ ਕਪੂਰ ਅਤੇ ਹੋਰ ਅਫਸਰਾਂ ਨੂੰ ਤਰੰਤ ਮੁਅੱਤਲ ਕਰ ਕੇ ਗ੍ਰਿਫਤਾਰ ਕਰਨ ਦਾ 48 ਘੰਟੇ ਦਾ ਅਲਟੀਮੇਟਮ ਦਿੱਤਾ ਹੈ । 31 ਮੈਂਬਰੀ ਇਸ ਮਹਾਪੰਚਾਇਤ ਵਿੱਚ 300 ਲੋਕਾਂ ਨੇ ਹਿੱਸਾ ਲਿਆ ਅਤੇ ਸਾਂਝੇ ਤੌਰ ਤੇ ਇਹ ਫੈਸਲਾ ਹੋਇਆ ਕਿ ਜਿਨ੍ਹੇ ਦੇਰ ਦੋਸ਼ੀ ਅਫਸਰਾਂ ਨੂੰ ਮੁਅੱਤਲ ਕਰ ਕੇ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਨ੍ਹੀਂ ਦੇਰ ਤੱਕ ਮ੍ਰਿਤਕ ਆਈ ਜੀ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਸ ਮਾਮਲੇ ਵਿੱਚ ਢਿੱਲ ਵਰਤੀ ਤਾਂ ਤਿੱਖਾ ਸੰਘਰਸ਼ ਵਿਢਿਆ ਜਾਵੇਗਾ ਅਤੇ ਮਰਹੂਮ ਆਈ ਜੀ ਦੇ ਪਰਿਵਾਰ ਨੂੰ ਇੰਨਸਾਫ ਦਿਵਾਉਣ ਲਈ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ । ਇਸ ਮਾਮਾਲੇ ਨੂੰ ਲੈ ਕੇ ਦੇਸ਼ ਦੀਆਂ ਸਾਰੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਚੋਟੀ ਦੇ ਸਾਰੇ ਨੇਤਾਵਾਂ ਵੱਲੋਂ ਮ੍ਰਿਤਕ ਆਈ ਜੀ ਦੇ ਪਰਿਵਾਰ ਨਾਲ ਦੁੱਖ ਦੀ ਘੜੀ ਵਿੱਚ ਇਨਸਾਫ ਲਈ ਆਸ ਦੇ ਦੀਵੇ ਬਾਲੇ਼ ਜਾ ਰਹੇ ਹਨ ।

Leave feedback about this

  • Service
Choose Image