SpotLight ‎ News

ਰੇਪ ਕੇਸ ਉਪਰੰਤ ਮਮਤਾ ਬੈਨਰਜੀ ਨੇ ਕਿਹਾ ਕੁੜੀਆਂ ਨੂੰ ਰਾਤ ਨੂੰ ਬਾਹਰ ਨਹੀਂ ਨਿਕਲਣਾ ਚਾਹੀਦਾ

ਕੋਲਕਾਤਾ 13 ਅਕਤੂਬਰ:

ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਾੱਲੇਜ ਦੀ ਇੱਕ ਵਿਦਿਆਰਥਨ ਨਾਲ ਬਲਾਤਕਾਰ ਹੋਣ ਦੀ ਘਟਨਾ ਉਪਰੰਤ ਦਿੱਤੇ ਬਿਆਨ ਕਿ ਕੁੜੀਆਂ ਨੂੰ ਰਾਤ ਨੂੰ ਬਾਹਰ ਨਹੀਂ ਨਿਕਲਣਾ ਚਾਹੀਦਾ ਦੇ ਬਿਆਨ ਉਪਰੰਤ ਬੀ ਜੇ ਪੀ ਵੱਲੋਂ ਤਿੱਖੀ ਪ੍ਰਤੀਕਿਰਿਆ ਦਿੱਤੀ ਗਈ ਹੈ । ਬੀ ਜੇ ਪੀ ਨੇ ਦੋਸ਼ ਲਗਾਇਆ ਕਿ ਮੁੱਖ ਮੰਤਰੀ ਜੁਰਮ ਨੂੰ ਠੱਲ ਪਾਉਣ ਦੀ ਗੱਲ ਕਰਨ ਦੀ ਬਜਾਏ ਕੁੜੀਆਂ ਨੂੰ ਨਸੀਹਤਾਂ ਦੇ ਰਹੀ ਹੈ ਕਿ ਉਹ ਰਾਤ ਨੂੰ ਬਾਹਰ ਨਾ ਨਿਕਲਣ । ਬੀ ਜੇ ਪੀ ਦੇ ਲੀਡਰਾਂ ਨੇ ਕਿਹਾ ਕਿ ਮਮਤਾ ਬੈਨਰਜੀ ਨੂੰ ਹੁਣ ਵਧ ਰਹੀਆਂ ਇਨ੍ਹਾਂ ਘਟਨਾਵਾਂ ਕਾਰਨ ਹੁਣ ਅਸਤੀਫਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦੀ ਸਰਕਾਰ ਇਨ੍ਹਾਂ ਜੁਰਮਾਂ ਨੂੰ ਹੁਣ ਕਾਬੂ ਹੇਠ ਨਹੀਂ ਕਰ ਪਾ ਰਹੀ ਹੈ ।

Leave feedback about this

  • Service
Choose Image