ਸੋਲਨ, 11 ਅਕਤੂਬਰ: ਹਿਮਾਚਲ ਪ੍ਰਦੇਸ਼ ਦੇ ਬੀ ਜੇ ਪੀ ਪ੍ਰਧਾਨ ਦੇ 80 ਸਾਲਾ ਭਰਾ ਨੂੰ ਹਿਮਾਚਲ ਪੁਲਿਸ ਨੇ ਇੱਕ 25 ਸਾਲਾ ਮਹਿਲਾ ਨਾਲ ਬਲਾਤਕਾਰ ਕਰਨ ਦੇ ਜੁਰਮ ਵਿੱਚ ਕੱਲ ਗ੍ਰਿਫਤਾਰ ਕਰ ਲਿਆ ਹੈ । ਬੀ ਜੇ ਪੀ ਪ੍ਰਧਾਨ ਰਜੀਵ ਬਿੰਦਲ ਨੇ ਕਿਹਾ ਕਿ ਉਨ੍ਹਾਂ ਦੇ ਭਰਾ ਰਾਮ ਕੁਮਾਰ ਬਿੰਦਲ ਨੂੰ ਸਾਜਿਸ਼ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਪੁਲਿਸ ਨੂੰ ਇਹ ਸੋਚਣਾ ਚਾਹੀਦਾ ਸੀ ਕਿ ਕੀ ਇੱਕ 80 ਸਾਲਾ ਪੋਤੇ ਪੋਤੀਆਂ ਵਾਲਾ ਬਜ਼ੁਰਗ ਜਿਸਦੀ ਸ਼ਹਿਰ ਵਿੱਚ ਇੱਜ਼ਤ ਹੋਵੇ ਉਹ ਅਜਿਹਾ ਕੰਮ ਕਰ ਸਕਦਾ ਹੈ ਕਿ ਨਹੀਂ । ਉਨ੍ਹਾਂ ਇਸ ਘਟਨਾ ਨੂੰ ਹਿਮਾਚਲ ਦੀ ਕਾਂਗਰਸ ਸਰਕਾਰ ਵੱਲੋਂ ਧਕੇਸ਼ਾਹੀ ਆਖਦਿਆਂ ਇਸ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ।
Himachal
ਬੀ ਜੇ ਪੀ ਪ੍ਰਧਾਨ ਦਾ 80 ਸਾਲਾ ਭਰਾ ਬਲਾਤਕਾਰ ਦੇ ਜੁਰਮ ਵਿੱਚ ਗ੍ਰਿਫਤਾਰ
- October 11, 2025
- 0 Comments
- Less than a minute
- 207 Views
Leave feedback about this