National

ਭਾਰਤ ਅਫਗਾਨੀਸਤਾਨ ਨੂੰ ਦੇਵੇਗਾ ਟ੍ਰਾਮਾ ਤੇ ਮੈਟਰਨਿਟੀ ਹਸਪਤਾਲ

ਨਵੀਂ ਦਿੱਲੀ, 11 ਅਕਤੂਬਰ: ਭਾਰਤ ਅਫਗਾਨੀਸਤਾਨ ਨੂੰ ਸਿਹਤ ਸੁਧਾਰ ਦੇ ਲਈ ਹਰ ਕਿਸਮ ਦੀ ਸਹਾਇਤਾ ਦੇਵੇਗਾ ਅਤੇ ਟ੍ਰਾਮਾ, ਮੈਟਰਨਿਟੀ ਅਤੇ ਆੱਨਕੋਲੌਜੀ ਤੋਂ ਇਲਾਵਾ ਇੱਕ 30 ਬੈਡ ਦਾ ਹਸਪਤਾਲ ਵੀ ਬਣਾਵੇਗਾ । ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅਫਗਾਨੀਸਤਾਨ ਦੇ ਵਿਦੇਸ਼ ਮੰਤਰੀ ਅਮੀਰ ਖਾਨ ਮੁੱਤਾਕੀ ਅਤੇ ਭਾਰਤ ਦੇ ਹਮਰੁਤਬਾ ਜੈਸ਼ੰਕਰ ਨੇ ਸਾਂਝੇ ਤੌਰ ਤੇ ਕੀਤਾ । ਇਸ ਦੌਰਾਨ ਜੈਸ਼ੰਕਰ ਨੇ ਭਾਰਤ ਵੱਲੋਂ ਦਿੱਤੀਆਂ ਜਾਣ ਵਾਲੀਆਂ 6 ਐਂਬੂਲੈਂਸਾਂ ਵੀ ਮੁੱਤਾਕੀ ਨੂੰ ਸੌਂਪੀਆਂ । ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਭਾਰਤ ਕਾਬੁਲ ਵਿੱਚ ਇੱਕ ਥਾਲੇਸੀਮੀਆ ਸੈਂਟਰ ਵੀ ਖੋਲੇਗਾ ਅਤੇ ਐਮ ਆਰ ਆਈ ਅਤੇ ਸੀ ਟੀ ਸਕੈਨ ਮਸ਼ੀਨਾਂ ਵੀ ਦੇਵੇਗਾ ।

Leave feedback about this

  • Service
Choose Image