ਫਿਰੋਜ਼ਪੁਰ, 2 ਅਕਤੂਬਰ: ਜਿ਼ਲ੍ਹੇ ਦੇ ਪਿੰਡ ਲੱਖੋ ਕੇ ਬਹਿਰਾਮ ਪਿੰਡ ਵਿੱਚ ਵੀਹ ਵੀਹ ਸਾਲਾਂ ਦੇ ਚਾਰ ਨੌਜਵਾਨਾਂ ਦੀ ਨਸ਼ੇ ਦੀ ਉਵਰਡੋਜ਼ ਨਾਲ ਇੱਕ ਦਿਨ ਵਿੱਚ ਹੋ ਗਈ । ਇਨ੍ਹਾਂ ਮੌਤਾਂ ਉਪਰੰਤ ਲੋਕਾਂ ਦੇ ਗੁੱਸੇ ਦਾ ਕਹਿਰ ਪ੍ਰਸ਼ਾਸਨ ਤੇ ਫੁੱਟਿਆ ਅਤੇ ਲੋਕਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਪਿੰਡ ਅਤੇ ਆਸ ਪਾਸ ਨਸ਼ਾ ਖੁੱਲੇਆਮ ਵਿਕਦਾ ਹੈ । ਪੁਲਿਸ ਅਨੁਸਾਰ ਚਾਰੇ ਮਰਨ ਵਾਲੇ ਪਿਛਲੇ ਲੰਮੇ ਸਮੇਂ ਤੋਂ ਨਸ਼ਾ ਕਰ ਰਹੇ ਸੀ ਅਤੇ ਦੋ ਬਿਮਾਰ ਹੋਣ ਕਾਰਨ ਪਿਛਲੇ ਕੁਝ ਸਮੇਂ ਤੋਂ ਮੰਜੇ ਤੇ ਹੀ ਸਨ । ਮਰਨ ਵਾਲਿਆਂ ਦੀ ਪਛਾਨ ਸੰਦੀਪ ਸਿੰਘ, ਰਮਨਦੀਪ ਸਿੰਘ, ਰਣਦੀਪ ਸਿੰਘ ਅਤੇ ਉਮੇਦ ਸਿੰਘ ਉਮੈਦੂ ਵੱਜੋਂ ਹੋਈ ਹੈ । ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ।
Latest News
ਇੱਕ ਦਿਨ ਵਿੱਚ ਚਾਰ ਮੌਤਾਂ: ਲੋਕ ਕਹਿੰਦੇ ਖੁੱਲੇਆਮ ਵਿਕਦਾ ਨਸ਼ਾ
- October 2, 2025
- 0 Comments
- Less than a minute
- 154 Views
Leave feedback about this