Latest News

ਛੋਟੀਆਂ ਕਾਰਾਂ, ਮੋਟਰਸਾਈਕਲ, ਸ਼ੈਂਪੂ, ਨਮਕੀਨ ਹੋਇਆ ਸਸਤਾ

Screenshot

ਨਵੀਂ ਦਿੱਲੀ, 4 ਸਤੰਬਰ:  ਭਾਰਤ ਸਰਕਾਰ ਨੇ ਜੀ ਐਸ ਟੀ ਵਿੱਚ ਫੇਰ ਬਦਲ ਕਰਦਿਆਂ ਛੋਟੀਆਂ ਕਾਰਾਂ, ਮੋਟਰਸਾਈਕਲ, ਟੁੱਥ ਪੇਸਟ, ਪੈਕਡ ਖਾਣਾ, ਐਲ ਸੀ ਡੀ, ਐਲ ਈ ਡੀ, ਏ ਸੀ, ਨਮਕੀਨ ਭੁਜੀਆ, ਟਰੈਕਟਰ, ਟਰੈਕਟਰ ਟਾਇਰ ਜਿਹੀਆਂ ਚੀਜ਼ਾਂ ਦੀ ਕੀਮਤ ਘਟਾ ਦਿੱਤੀ ਹੈ । 

 ਇਹ ਫੈਸਲਾ ਕੱਲ ਜੀਐਸ ਟੀ ਕੌਂਸਲ ਦੀ 56ਵੀਂ ਮੀਟਿੰਗ ਭਾਰਤ ਦੀ ਖਜਾਨਾ ਮੰਤਰੀ ਨਿਰਮਲਾ ਸੀਥਾਰਮਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਲਿਆ ਗਿਆ । ਜਿਨ੍ਹਾਂ ਚੀਜ਼ਾਂ ਦੇ ਰੇਟ ਘਟੇ ਹਨ ਉਨ੍ਹਾਂ ਤੇ ਜੀਐਸ ਟੀ 18 ਪ੍ਰਤੀਸ਼ਤ ਤੇ 12 ਪ੍ਰਤੀਸ਼ਤ ਤੋਂ ਘਟਾ ਕੇ 5 ਪ੍ਰਤੀਸ਼ਤ ਕਰ ਦਿੱਤੀ ਗਈ ਹੈ । ਇਸ ਨਾਲ ਸਰਕਾਰ ਤੇ ਤਕਰੀਬਨ 48,000 ਕਰੋੜ ਰੁਪਏ ਦਾ ਮਾਲੀਆ ਵਧ ਸਕਦਾ ਹੈ । 

Leave feedback about this

  • Service
Choose Image