Latest News

ਤਾਲਿਬਾਨ ਦੇ ਵਿਦੇਸ਼ ਮੰਤਰੀ ਆਉਣਗੇ ਭਾਰਤ

ਨਵੀਂ ਦਿੱਲੀ, 3 ਅਕਤੂਬਰ: ਤਾਲਿਬਾਨ ਦੇ ਵਿਦੇਸ਼ ਮੰਤਰੀ ਆਮੀਰ ਖ਼ਾਨ ਮੁੱਤਾਖੀ ਅਗਲੇ ਹਫਤੇ ਭਾਰਤਾ ਆ ਰਹੇ ਹਨ । 2021 ਤੋਂ ਬਾਦ ਪਹਿਲੀ ਵਾਰ ਕੋਈ ਤਾਲੀਬਾਨੀ ਉੱਚ ਅਹੁਦੇਦਾਰ ਭਾਰਤ ਆ ਰਹੇ ਹਨ । ਸਾਉਥ ਏਸ਼ੀਆ ਵਿੱਚ ਚੱਲ ਰਹੇ ਦੇਸ਼ਾ ਵਿੱਚ ਆਪਸੀ ਮਨ ਮੁਟਾਵ ਦੇ ਚਲਦਿਆਂ ਮੁੱਤਾਖੀ ਦਾ ਭਾਰਤ ਦੌਰਾ ਅਹਿਮ ਮੰਨਿਆ ਜਾ ਰਿਹਾ ਹੈ । ਮੁੱਤਾਖੀ ਪਹਿਲਾਂ ਰਸ਼ੀਆ (ਮਾਸਕੋ) ਜਾਣਗੇ ਉਸ ਤੋਂ ਬਾਦ ਉਹ ਨਵੀਂ ਦਿੱਲੀ ਵਿਖੇ ਪਹੁੰਚਣਗੇ । ਯੁਨਾਈਟਡ ਨੇਸ਼ਨ ਸਿਕਿਉਰਿਟੀ ਕਾਉਂਸਲ ਨੇ ਮੁੱਤਾਖੀ ਦੇ ਵਿਦੇਸ਼ ਦੌਰਿਆਂ ਤੇ ਬੈਨ ਲਗਾਇਆ ਹੋਇਆ ਸੀ ਪਰ ਉਨ੍ਹਾਂ ਨੂੰ ਹੁਣ ਅਕਤੂਬਰ 9 ਤੋਂ 16 ਦੇ ਵਿੱਚ ਭਾਰਤ ਆਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ।

Leave feedback about this

  • Service
Choose Image