ਮਾਨਸਾ- ਦਸੰਬਰ 10 (ਜਗਦੀਸ਼ ਬਾਂਸਲ)- ਸੰਜੀਵਨੀ ਵੈਲਫੇਅਰ ਸੁਸਾਇਟੀ ਬੁਢਲਾਡਾ ਵੱਲੋਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਫੜੇ ਭਾਈ ਕੇ ਜਿਲ੍ਹਾ ਮਾਨਸਾ ਵਿਖੇ ਨਸ਼ਿਆ ਖਿਲਾਫ ਜਾਗਰੁਕਤਾ ਪ੍ਰੋਗਰਾਮ ਕਰਵਾਇਆ ਗਿਆ। ਸੈਮੀਨਾਰ ਦੀ ਸ਼ੁਰੂਆਤ ਸਕੂਲ ਦੇ
ਪ੍ਰਿੰਸੀਪਲ ਕੁਲਦੀਪ ਸਿੰਘ ਦੇ ਸਬਦਾਂ ਨਾਲ ਹੋਈ ।ਉਨ੍ਹਾਂ ਨੇ ਸੰਜੀਵੀਨੀ ਵੈਲਫ਼ੇਅਰ ਸੋਸਾਇਟੀ ਦੇ ਮੈਬਰਾਂ ਨੂੰ ਜੀ ਆਇਆਂ ਕਿਹਾ ਅਤੇ
ਉਨ੍ਹਾਂ ਕਿਹਾ ਕਿ ਇਹ ਸਕੂਲ ਨਸ਼ਿਆਂ ਤੇ ਹੋਰ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਉਣ ਲਈ ਵਚਨਬੱਧ ਹੈ।ਸ਼ੁਰੂ ਤੇ ਸੱਭ ਤੋਂ ਪਹਿਲਾਂ ਬੱਚਿਆਂ ਤੋਂ ਨਸ਼ੇ ਤੋਂ ਜਾਗਕੁਰਤਾ ਲਈ ਬੱਚਿਆਂ ਕੋਲ ਨਸ਼ਿਆਂ ਤੋਂ ਬਚਣ ਲਈ ਕੁਇਜ਼ ਪ੍ਰੋਗਰਾਮ ਕੀਤਾ ਗਿਆ।ਸਹੀ ਜੁਆਬ ਦੇਣ ਵਾਲੇ ਨੂੰ ਮੈਰਿਟ ਸਰਟੀਫਿਕੇਟ ਦਿਤਾ ਗਿਆ ਅਤੇ ਨਸ਼ਿਆ ਪ੍ਰਤੀ ਜਗਕੁਰਤਾ ਲਈ ਇਕ ਫਿਲਮ ਵੀ ਦਿਖਾਈ ਗਈ।ਉਨ੍ਹਾਂ ਕਿਹਾ ਕਿ ਸੰਜੀਵਨੀ ਵੈਲਫ਼ੇਅਰ ਸੋਸਾਇਟੀ ਵਲੋਂ ਇਕ ਅਹਿਮ ਕਦਮ ਹੈ।ਉਨ੍ਹਾਂ ਵਿਦਿਆਰਥੀਆਂ ਦੀ ਕੋਸ਼ਿਸ਼ ਦੀ ਸਿਫ਼ਤ ਕਰਦੇ ਹੋਏ ਕਿਹਾ ਕਿ ਜਦ ਤੱਕ ਨੌਜਵਾਨ ਨਸ਼ਿਆਂ ਖਿਲਾਫ ਅੱਗੇ ਨਹੀਂ ਆਉਂਦੇ, ਤਦ ਤੱਕ ਨਸ਼ਾ ਮੁਕਤ ਪੰਜਾਬ ਬਣਾਉਣਾ ਮੁਸ਼ਕਿਲ ਹੈ।ਉਨਾਂ ਕਿਹਾ ਕਿ ਨਸ਼ੇ ਮਨੁੱਖ ਦੇ ਬਲ ਬੁੱਧ ਨੂੰ ਨਾਸ ਕਰਨ ਤੋਂ ਇਲਾਵਾ ਕਈ ਤਰ੍ਹਾਂ ਦੇ ਸਰੀਰਕ ਅਤੇ ਆਤਮਕ ਰੋਗਾਂ ਦੇ ਜਨਮ ਦਾਤੇ ਵੀ ਹਨ।
ਬਲਦੇਵ ਕੱਕੜ ਚੇਅਰਪਰਸਨ ਸੰਜੀਵਨੀ ਬੁਢਲਾਡਾ ਨੇ ਨਸ਼ਿਆ ਦੇ ਹੋਣ ਵਾਲੇ ਮਾੜੇ ਪ੍ਰਭਾਵਾ ਬਾਰੇ ਬੱਚਿਆ ਨੂੰ ਜਾਗਰੂਕ ਕੀਤਾ। ਮੈਡਮ ਸੋਨੂੰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਨਸ਼ੇ ਸਰੀਰ ਦਾ ਨਾਸ਼ ਕਰਦੇ ਹਨ।ਉਨ੍ਹਾਂ ਤੋ ਬਚਣਾ ਚਾਹੀਦਾ ਹੈ। ਨਸ਼ਿਆਂ ਤੋਂ ਹੋਣ ਵਾਲੀਆਂ ਬਿਮਾਰੀ ਬਾਰੇ ਜਾਣਕਾਰੀ ਦਿੱਤੀ। ਸੂਬੇ ਵਿਚ ਨਸ਼ਿਆ ਦਾ ਮਕੁੰਮਲ ਖਾਤਮਾਂ ਕੀਤਾ ਜਾਣਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਨਸ਼ੇ ਨਾ ਕੇਵਲ ਮਨੁੱਖੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ ਸਗੋਂ ਇਹ ਸਾਡੀ ਇੱਜ਼ਤ ਤੇ ਸਵੈ ਮਾਣ ਦੇ ਵੀ ਵੱਡੇ ਦੁਸ਼ਮਣ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਇਕ ਵੱਡੀ ਤੇ ਫੈਸਲਾਕੁਨ ਜੰਗ ਲੜੇ ਜਾਣ ਦੀ ਲੋੜ ਹੈ ।ਸਰਕਾਰੀ ਹਸਪਤਾਲ ਬੁਢਲਾਡਾ ਤੋ ਹਰਬੰਸ ਲਾਲ ਬਲਾਕ ਐਜੂਕੈਟਰ ਵਿਦਿਆਰਥੀਆਂ ਦੀ ਕੋਸ਼ਿਸ਼ ਦੀ ਸਿਫ਼ਤ ਕਰਦੇ ਹੋਏ ਕਿਹਾ ਕਿ ਜਦ ਤੱਕ ਨੌਜਵਾਨ ਨਸ਼ਿਆਂ ਖਿਲਾਫ ਅੱਗੇ ਨਹੀਂ ਆਉਂਦੇ, ਤਦ ਤੱਕ ਨਸ਼ਾ ਮੁਕਤ ਪੰਜਾਬ ਬਣਾਉਣਾ ਮੁਸ਼ਕਿਲ ਹੈ ਨਾਲ ਹੀ ਨਸ਼ੇ ਨਾ ਕਰਨ ਦਾ ਪ੍ਰਣ ਦਿਵਾਇਆ ਅਤੇ ਹੜ੍ਹਾਂ ਤੋਂ ਹੋਣ ਵਾਲੀਆਂ ਬੀਮਾਰੀਆਂ ਅਤੇ ਨਸ਼ੇ ਤੋਂ ਹੋਣ ਵਾਲੀਆਂ ਬੀਮਾਰੀਆਂ ਬਾਰੇ ਵੀ ਦੱਸਿਆ ਅਤੇ 104 ਅਤੇ 108 ਹੈਲਪਲਾਈਨ ਬਾਰੇ ਵੀ ਦੱਸਿਆ । ਡਾਕਟਰ ਕ੍ਰਿਸ਼ਨ ਲਾਲ ਨੇ ਦੱਸਿਆ ਕਿ ਨਸ਼ੇ ਦੀ ਸ਼ੁਰੂਆਤ ਭਾਵੇਂ ਨਕਲ, ਸ਼ੌਕ ਜਾਂ ਕਿਸੇ ਮਜਬੂਰੀ ਵਿਚ ਕੀਤੀ ਜਾਂਦੀ ਹੈ ਪਰ ਬਾਅਦ ‘ਚ ਇਹ ਆਦਤ ਬਣ ਜਾਂਦੀ ਹੈ। ਉਸ ਵਕਤ ਲੱਗੀ ਨਸ਼ੇ ਦੀ ਲਤ ਅੱਖਾਂ ਅੱਗੇ ਹਨੇਰਾ ਕਰ ਦਿੰਦੀ ਹੈ। ਹੋਰ ਕਈ ਦੂਸਰੇ ਕਾਰਨ ਨਿਰਾਸ਼ਾ, ਡਿਪਰੈਸ਼ਨ ਤੇ ਜ਼ਿੰਦਗੀ ਵਿੱਚ ਸਫਲਤਾ ਦੀ ਕਮੀ, ਆਰਥਿਕ ਸਮੱਸਿਆਵਾਂ, ਬੇਰੋਜ਼ਗਾਰੀ ਕਰਕੇ ਵੀ ਲੋਕ ਨਸ਼ੇ ਕਰਨ ਲੱਗ ਪੈਂਦੇ ਹਨ। ਇਸ ਸਮੇ , ਪਿ੍ੰਸੀਪਲ ਕੁਲਦੀਪ ਸਿੰਘ, ਰੇਨੂੰ ਸਿੰਗਲਾ, ਗੁਰਜੀਤ ਸਿੰਘ, ਅਵਤਾਰ ਸਿੰਘ, ਸੀਤਾ ਰਾਣੀ, ਸਰਬਜੀਤ ਕੌਰ, ਪਰਮਿੰਦਰਜੀਤ ਕੌਰ, ਮੰਜੂ ਰਾਣੀ ਹਾਜ਼ਰ ਸ਼ਨ|
Leave feedback about this