ਕਾਂਗੜਾ, 1 ਅਕਤੂਬਰ: ਮਾੜੀਆਂ ਨੀਤੀਆਂ ਅਤੇ ਅਫਸਰਸ਼ਾਹੀ ਦੇ ਚਲਦਿਆਂ ਜਿ਼ਲ੍ਹੇ ਦੇ ਨੂਰਪੁਰ ਬਲਾਕ ਵਿੱਚ 7 ਵਿੱਚੋਂ 4 ਯੁਨਿਟਾਂ ਅਤੇ ਇਸੇ ਤਰ੍ਹਾਂ ਅਤੇ 5 ਫੈਕਟਰੀਆਂ ਸੰਸਾਰਪੁਰ ਵਿੱਚ ਬੰਦ ਹੋ ਗਈਆਂ ਹਨ । ਇਸ ਤੋਂ ਇਲਾਵਾ 6 ਹੋਰ ਯੁਨਿਟਾਂ ਬੰਦ ਹੋਣ ਦੀ ਕਗਾਰ ਤੇ ਹਨ । ਇਨ੍ਹਾਂ ਫੈਕਟਰੀਆਂ ਦੇ ਮਾਲਿਕਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਹਰ ਸਾਲ ਕਾਂਗੜਾ ਅਤੇ ਊਨਾ ਵਿੱਚ 3 ਲੱਖ ਰੁਪਏ ਤੋਂ ਲੈ ਕੇ 10 ਲੱਖ ਰੁਪਏ ਤੱਕ ਮਾੜੇ ਅਨਸਰਾਂ ਨੂੰ ਪ੍ਰੋਟੈਕਸ਼ਨ ਮਨੀ ਦੇਣੀ ਪੈ ਰਹੀ ਹੈ ਤਾਂ ਜੋ ਉਨ੍ਹਾਂ ਖਿਲਾਫ ਕੋਈ ਸਿ਼ਕਾਇਤ ਨਾ ਕਰੇ । ਜੇਕਰ ਉਹ ਇਹ ਪੈਸਾ ਨਹੀਂ ਦਿੰਦੇ ਤਾਂ ਉਨ੍ਹਾਂ ਖਿਲਾਫ ਇਨਕੁਆਇਰੀਆਂ ਅਤੇ ਸਿ਼ਕਾਇਤਾਂ ਹੁੰਦੀਆਂ ਹਨ । ਹਿਮਾਚਲ ਪ੍ਰਦੇਸ਼ ਡਰੱਗ ਮੈਨੁਫੈਕਚਰ ਐਸੋਸੀਏਸ਼ਨ ਨੇ ਦੋਸ਼ ਲਗਾਇਆ ਕਿ ਇੰਸਪੈਕਟਰ ਰਾਜ ਦੇ ਚਲਦਿਆਂ ਕੁੱਲ 400 ਯੁਨਿਟ ਬੰਦ ਹੋ ਸਕਦਾ ਹੈ ਜੇਕਰ ਸਰਕਾਰ ਨੇ ਇਸ ਸਬੰਧੀ ਕੋਈ ਚਾਰਾਜੋਈ ਨਾ ਕੀਤੀ । ਉਨ੍ਹਾਂ ਕਿਹਾ ਕਿ ਇਨ੍ਹਾਂ ਕਾਰਨਾਂ ਦੇ ਚਲਦਿਆਂ ਸਿਰਫ ਕਾਂਗੜਾ ਵਿੱਚ ਹੀ 2000 ਵਰਕਰ ਨੌਕਰੀ ਗੁਵਾਉਣ ਦੀ ਕਗਾਰ ਤੇ ਹੈ । ਉਨ੍ਹਾਂ ਕਿਹਾ ਕਿ ਇਨ੍ਹਾਂ ਫਾਰਮਾ ਯੁਨਿਟਾਂ ਵਿੱਚ 10 ਕਰੋੜ ਦੇ ਲਗਭਗ ਇਨ੍ਹਾਂ ਯੁਨਿਟਾਂ ਦੇ ਮਾਲਿਕਾਂ ਨੇ ਲਗਾਇਆ ਹੈ ਪਰ ਹੁਣ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਚਲਦਿਆਂ ਇਹ ਯੁਨਿਟ ਬੰਦ ਹੋਣ ਦੀ ਕਗਾਰ ਤੇ ਹਨ ।
Health
ਹਿਮਾਚਲ ਦੇ ਕਾਂਗੜਾ ਵਿੱਚ 9 ਫਾਰਮਾ ਯੁਨਿਟ ਬੰਦ, 700 ਬੰਦਾ ਹੋਇਆ ਬੇਰੋਜ਼ਗਾਰ
- October 1, 2025
- 0 Comments
- Less than a minute
- 201 Views
Leave feedback about this