ਚੰਡੀਗੜ੍ਹ, 1 ਅਕਤੂਬਰ: ਭਾਰਤ ਵਿੱਚ ਜੁਰਮ ਦੇ ਮਾਮਲੇ ਵਿੱਚ ਹਰਿਆਣਾ ਚੌਥੇ ਨੰਬਰ ਤੇ ਹੈ ਤੇ ਦੇਸ਼ ਵਿੱਚ ਸਭ ਤੋਂ ਵੱਧ ਜਿਸ ਸੂਬੇ ਵਿੱਚ ਜੁਰਮ ਹੁੰਦੇ ਹਨ ਉਹ ਹੈ ਕੇਰਲਾ ਅਤੇ ਗੁਜਰਾਤ । ਐਨ ਸੀ ਆਰ ਬੀ ਯਾਨੀ ਨੈਸ਼ਨਲ ਕ੍ਰਾਈਮ ਰਿਕਾਰਡ ਬਿਉਰੋ ਵੱਲੋਂ ਜਾਰੀ ਿ2023 ਦੇ ਆਂਕੜਿਆਂ ਮੁਤਾਬਿਕ ਹਰਿਆਣੇ ਵਿੱਚ ਦੋਸ਼ੀ ਨੂੰ ਸਜ਼ਾ ਦੇਣ ਦੀ ਪ੍ਰਤੀਸ਼ਤਤਾ ਵੀ ਸਿਰਫ 30 ਼9 ਪ੍ਰਤੀਸ਼ਤ ਹੈ । 2012 ਵਿੱਚ ਹਰਿਆਣਾ ਜੁਰਮ ਦੇ ਮਾਮਲੇ ਵਿੱਚ ਦੇਸ਼ ਵਿੱਚ ਤੀਸਰੇ ਨੰਬਰ ਤੇ ਸੀ । ਮਹਿਲਾਵਾਂ ਖਿਲਾਫ ਜੁਰਮ ਵਿੱਚ ਦਿੱਲੀ ਪਹਿਲੇ ਨੰਬਰ ਤੇ ਹੈ ਤੇ ਉਸ ਤੋਂ ਬਾਦ ਤਿਲੰਗਾਨਾ, ਰਾਜਸਥਾਨ ਅਤੇ ਉੜੀਸਾ ਦਾ ਨੰਬਰ ਹੈ । ਹਰਿਆਣੇ ਵਿੱਚ ਹਰ ਰੋਜ਼ ਪੰਜ ਰੇਪ ਦੇ ਮਾਮਲੇ ਅਤੇ ਇਸ ਸਾਲ 131 ਗੈਂਗਰੇਪ ਦੇ ਮਾਮਲੇ ਸਾਹਮਦੇ ਆਏ ਹਨ । ਕਿਡਨੈਪਿੰਗ ਵਿੱਚ ਵੀ ਹਰਿਆਣਾ ਮੋਹਰੀ ਰਾਜ ਹੈ ਜਿੱਥੇ ਅਜਿਹੇ ਕੁੱਲ 3204 ਕੇਸ ਦਰਜ ਕੀਤੇ ਅਤੇ ਇਸ ਮੁਤਾਬਿਕ ਹਰ ਰੋਜ਼ 9 ਕਿਡਨੈਪਿੰਗਾਂ ਹੋ ਰਹੀਆਂ ਹਨ । ਰੇਪ, ਗੈਂਗਰੇਪ ਅਤੇ ਕਤਲ ਦੇ ਇਸ ਸਾਲ ਦੌਰਾਨ 9 ਮਾਮਲੇ ਸਾਹਮਣੇ ਆਏ ਹਨ । ਬੱਚਿਆਂ ਖਿਲਾਫ ਹੋਣ ਵਾਲੇ ਜ਼ੁਰਮ ਵਿੱਚ ਵੀ ਇਸ ਸੂਬੇ ਵਿੱਚ 4 ਼3 ਪ੍ਰਤੀਸ਼ਤ ਵਾਧਾ ਦਰਜ ਕੀਤਾ ਗਿਆ ਹੈ । 2023 ਵਿੱਚ 1529 ਦਰਜ ਕੀਤੇ ਮੁਕੱਦਮਿਆਂ ਵਿੱਚੋਂ 702 ਯਾਨੀ 45 ਼9 ਪ੍ਰਤੀਸ਼ਤ ਝੂਠੇ ਪਾਏ ਗਏ ਹਨ ।
Haryana
ਹਰਿਆਣਾ ਵਿੱਚ ਰੋਜ਼ ਪੰਜ ਰੇਪ, 9 ਕਿਡਨੈਪਿੰਗ, ਸਾਲ ਵਿੱਚ 131 ਗੈਂਗਰੇਪ
- October 1, 2025
- 0 Comments
- Less than a minute
- 161 Views
Leave feedback about this