ਮਾਨਸਾ 2 ਅਕਤੂਬਰ: ਪੰਜਾਬ ਕਿਸਾਨ ਯੂਨੀਅਨ ਨੇ ਅੱਜ ਬਦਮਿਜਾਜ਼ ਤੇ ਬਦਤਮੀਜ਼ੀ ਦੀਆਂ ਸਾਰੀਆਂ ਹੱਦਾਂ ਪਾਰ ਲੰਘਾਈ ਬੈਠੀ ਡੀ ਸੀ ਮਾਨਸਾ ਦੀ ਤੁਰੰਤ ਪ੍ਰਭਾਵ ਨਾਲ ਬਦਲੀ ਦਾ ਮਤਾ ਪਾ ਦਿੱਤਾ ਹੈ । ਕਿਸਾਨ ਯੂਨੀਅਨ ਦੇ ਲੀਡਰ ਰੁਲਦੂ ਸਿੰਘ ਨੇ ਇਸ ਸਬੰਧੀ ਡੀ ਸੀ ਮਾਨਸਾ ਵੱਲੋਂ ਕੀਤੇ ਦੁਰਵਿਹਾਰ ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਸ ਅਵੱਲੀ ਲੱਗੀ ਡੀ ਸੀ ਨੇ ਸਾਡੇ ਨਾਲ ਜ਼ਿੰਦਗੀ ਵਿੱਚ ਪਹਿਲੀ ਵਾਰ ਜੱਗੋਂਤੇਰਹਵੀਂ ਕੀਤੀ ਹੈ । ਉਨ੍ਹਾਂ ਦੱਸਿਆ ਕਿ ਪਿਛਲੇ ਦਿਣੀਂ ਕਿਸਾਨਾਂ ਦੀਆਂ ਮੰਗਾਂ ਸਬੰਧੀ ਇੱਕ ਮੈਮੋਰੈਂਡਮ ਦਿੱਤੇ ਜਾਣ ਮੌਕੇ ਡੀ ਸੀ ਦੇ ਇਸ਼ਾਰੇ ਤੇ ਸਾਰੀ ਯੂਨਿਅਨ ਦੇ ਵਫਦ ਦੀ ਭੈੜੇ ਤਰੀਕੇ ਨਾਲ ਤਲਾਸ਼ੀ ਲਈ ਗਈ । ਸਾਨੂੰ ਡੀ ਸੀ ਦੇ ਕਹੇ ਤੇ ਜ਼ਲੀਲ ਕੀਤਾ ਗਿਆ । ਸਾਨੂੰ ਕਿਸਾਨੀ ਮੁੱਦੇ ਚੁੱਕਣ ਤੇ ਜਾਣ ਬੁੱਝ ਕੇ ਸਰਕਾਰ ਦੀ ਇਸ ਨੌਕਰਾਣੀ ਨੇ ਬੇਸ਼ਰਮੀ ਦਿੱਤੀ । ਉਨ੍ਹਾਂ ਕਿਾ ਕਿ ਅਸੀਂ ਇਹ ਬੇਜ਼ਤੀ ਹਰਗਿਜ਼ ਸਹਿਨ ਨਹੀਂ ਕਰਾਂਗੇ । ਕਿਸਾਨ ਯੂਨਿਅਨ ਦੇ ਹੱਕ ਵਿੱਚ ਭੁਗਤਦੇ ਮਾਨਸਾ ਸ਼ਹਿਰ ਦੇ ਮੋਹਤਬਰਾਂ ਨੇ ਵੀ ਡੀ ਸੀ ਤੇ ਅਜਿਹੇ ਹੀ ਇਲਜ਼ਾਮ ਲਗਾਉਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸਦੀ ਬਦਲੀ ਦੀ ਮੰਗ ਕੀਤੀ ਹੈ । ਉਨ੍ਹਾਂ ਕਿਹਾ ਕਿ ਜੇਕਰ ਇਹ ਡੀ ਸੀ ਕੁਝ ਸਮਾਂ ਹੋਰ ਮਾਨਸਾ ਰਹਿ ਈ ਤਾਂ ਝਾੜੂ ਦੀਆਂ ਸਾਰੀਆਂ ਵੋਟਾਂ ਤੇ ਪਾਣੀ ਫੇਰ ਦੇਵੇਗੀ ।
Latest News
ਕਿਸਨਾਂ ਨੇ ਬਦਮਿਜਾਜ਼ ਡੀ ਸੀ ਮਾਨਸਾ ਦੀ ਬਦਲੀ ਦਾ ਮਤਾ ਪਇਆ
- October 2, 2025
- 0 Comments
- Less than a minute
- 572 Views
Leave feedback about this