— ਕਿਸਾਨਾਂ ਨਾਲ ਗੱਲਬਾਤ ਕਰਕੇ ਸੁਣੀਆਂ ਸਮੱਸਿਆਵਾਂ
ਮਾਨਸਾ 16 ਅਕਤੂਬਰ (ਜਗਦੀਸ਼ ਬਾਂਸਲ ) – ਵਿਜੀਲੈਂਸ ਵਿਭਾਗ ਮਾਨਸਾ ਦੀ ਟੀਮ ਵੱਲੋਂ ਅੱਜ ਮਾਨਸਾ ਦੀ ਅਨਾਜ ਮੰਡੀ ਚ ਅਚਨਚੇਤ ਚੈਕਿੰਗ ਕੀਤੀ ਜੀਰੀ ਅਤੇ ਨਰਮੇ ਦੀ ਫਸਲ ਲੈ ਕੇ ਆਏ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਚੀਫ ਡਾਇਰੈਕਟਰ ਵਿਜੀਲੈਂਸ ਪੰਜਾਬ ਅਤੇ ਐਸ ਐਸ ਪੀ ਵਿਜੀਲੈਂਸ ਬਠਿੰਡਾ ਦਿਗਵਿਜੈ ਕਪਿਲ ਦੀਆਂ ਹਦਾਇਤਾਂ ਤੇ ਦਾਣਾ ਮੰਡੀਆਂ ਚੈਕ ਕਰਕੇ ਕਿਸਾਨਾਂ ਨਾਲ ਗੱਲਬਾਤ ਕਰਕੇ ਜਾਣਕਾਰੀ ਪ੍ਰਾਪਤ ਕੀਤੀ ਹੈ ਕਿ ਕਿਸਾਨਾਂ ਨੂੰ ਮੰਡੀਆਂ ਚ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਤਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਜੋ ਸਮੱਸਿਆਵਾਂ ਵਾਰੇ ਦੱਸਿਆ ਹੈ ਇਸ ਸਬੰਧੀ ਰਿਪੋਰਟ ਮੁੱਖ ਦਫਤਰ ਨੂੰ ਭੇਜੀ ਜਾਵੇਗੀ।
ਕਿਸਾਨਾਂ ਨੇ ਦੱਸੀਆਂ ਸਮੱਸਿਆਵਾਂ
ਮਾਨਸਾ ਦੀ ਅਨਾਜ ਮੰਡੀ ਚ ਪਹੁੰਚੀ ਵਿਜੀਲੈਂਸ ਟੀਮ ਨੂੰ ਨਰਮੇ ਦੀ ਫਸਲ ਲੈ ਕੇ ਆਏ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਨਰਮੇ ਦੀ ਫਸਲ ਦੀ ਬੋਲੀ ਹੋ ਗਈ ਹੈ ਨਰਮੇ ਦੀ ਤੁਲਾਈ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਉਹ ਪ੍ਰੇਸ਼ਾਨ ਨੇ ਉਨ੍ਹਾਂ ਕਿਹਾ ਕਿ ਦਿਵਾਲੀ ਦਾ ਤਿਉਹਾਰ ਨੇੜੇ ਹੈ ਪਰ ਉਹ ਨਰਮੇ ਦੀ ਤੁਲਾਈ ਨਾ ਹੋਣ ਕਾਰਨ ਮੰਡੀ ਚ ਬੈਠੇ ਨੇ
ਕਿਸਾਨਾਂ ਮੰਗ ਕੀਤੀ ਕਿ ਬੋਲੀ ਹੋਣ ਤੋਂ ਬਾਦ ਤਰੁੰਤ ਫਸਲ ਦੀ ਤੁਲਾਈ ਹੋਣੀ ਚਾਹੀਦੀ ਹੈ।
Leave feedback about this