ਚੰਡੀਗੜ੍ਹ 2 ਸਿਤੰਬਰ: ਆਮ ਆਦਮੀ ਪਾਰਟੀ ਦੇ ਸਨੌਰ ਤੋਂ ਐਮ ਐਲ ਏ ਪਠਾਨ ਮਾਜਰਾ ਜਿਸਨੇ ਹਾਲ ਹੀ ਵਿੱਚ ਆਪਣੀ ਹੀ ਪਾਰਟੀ ਦੇ ਖਿਲਾਫ ਝੰਡਾ ਬੁਲੰਦ ਕੀਤਾ ਸੀ ਨੂੰ ਅੱਜ ਉਨ੍ਹਾਂ ਦੇ ਹਰਿਆਣਾ ਵਿਖੇ ਕਰਨਾਲ ਦੇ ਪਿੰਡ ਦਬੜੀ ਵਿਖੇ ਇੱਕ ਕਥਿਤ ਰੇਪ ਕੇਸ ਵਿੱਚ ਗ੍ਰਿਫਤਾਰ ਕਰਨ ਪਹੁੰਚੀ ਤਾਂ ਉਹ ਉੱਥੋਂ ਭੱਜ ਨਿਕਲੇ । ਪਠਾਨਮਾਜਰਾ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਦਿੱਲੀ ਵਾਲਿਆਂ ਦੇ ਇਸ਼ਾਰਿਆਂ ਤੇ ਪੰਜਾਬ ਵਿੱਚ ਆਪ ਸਰਕਾਰ ਵੱਲੋਂ ਗਲਤ ਫੈਸਲੇ ਲਏ ਜਾ ਰਹੇ ਹਨ । ਇਸ ਉਪਰੰਤ ਉਨ੍ਹਾਂ ਦੀ ਸਾਰੀ ਪੁਲਿਸ ਸੁਰੱਖਿਆ ਖੋਹ ਲਈ ਗਈ ਸੀ । ਉਨ੍ਹਾਂ ਫਿਰ ਬਿਆਨ ਦਿੱਤਾ ਕਿ ਉਹ ਆਪਦੇ ਹਲਕੇ ਦੇ ਇਲਾਕੇ ਵਾਸਤੇ ਕਦੇ ਕਿਸੇ ਅੱਗੇ ਨਹੀਂ ਝੁਕਣਗੇ । ਇਹ ਵੀ ਸੁਨਣ ਵਿੱਚ ਆਇਆ ਹੈ ਕਿ ਪਠਾਨਮਾਜਰਾ ਨੂੰ ਫੜਨ ਪਹੁੰਚੀ ਪਟਿਆਲਾ ਪੁਲਿਸ ਦੀ ਟੀਮ ਅਤੇ ਐਮ ਐਲ ਏ ਦੇ ਸ਼ੁਭਚਿੰਤਕਾਂ ਵਿੱਚ ਫਾਇਰਿੰਗ ਵੀ ਹੋਈ ਹੈ । ਪਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ।
Latest News
ਆਮ ਆਦਮੀ ਪਾਰਟੀ ਨੇ ਪਠਾਨਮਾਜਰਾ ਤੇ ਕਸਿਆ ਸਿ਼ਕੰਜਾ
- September 2, 2025
- 0 Comments
- Less than a minute
- 151 Views
Leave feedback about this