ਚੰਡੀਗੜ੍ਹ 25 ਸਤੰਬਰ:
ਨੇਪਾਲ ਵਿੱਚ ਸੱਤਾ ਪਲਟਨ ਵਾਲਾ ਜੈਨ ਜ਼ੀ (Gen Z) ਤੇ ਹੁਣ ਇਸੇ ਤਰਜ ਤੇ ਤਿੱਬਤ ਵਿੱਚ ਚੱਲਣ ਵਾਲਾ ਜੈਨ ਜ਼ੀ । ਪਰ ਇਹ ਜੈਨ ਜ਼ੀ ਹੈ ਕੀ ? ਅਖਬਾਰਾਂ, ਰੇਡੀਓ, ਟੈਲੀਵਿਜ਼ਨ ਤੇ ਸ਼ੋਸ਼ਲ ਮੀਡੀਆ ਤੇ ਛਾਇਆ ਇਹ ਸ਼ਬਦ ਆਖਿਰ ਆਇਆ ਕਿੱਥੋਂ ਹੈ । ਜੈਨ ਜ਼ੀ ਤੋਂ ਭਾਵ ਹੈ ਲੋਕਾਂ ਦਾ ਉਹ ਤਬਕਾ ਜਿਸਨੇ 1992 ਤੇ 2010 ਦੇ ਵਿਚਕਾਰ ਜਨਮ ਲਿਆ । ਇਸ ਤੋਂ ਪਹਿਲਾਂ ਪੈਦਾ ਹੋਏ ਲੋਕ ਤਾਂ ਸ਼ੋਸ਼ਲ, ਮੀਡੀਆ ਤੇ ਇੰਟਰਨੈਟ ਸਿੱਖ ਰਹੇ ਨੇ ਪਰ ਇਹ (Gen Z) ਪੈਦਾ ਹੀ ਇੰਟਰਨੈਟ ਦੀ ਦੁਨੀਆ ਵਿੱਚ ਹੋਏ ਨੇ । ਇਹ ਉਹ ਲੋਕ ਨੇ ਜੋ ਸੰਪੂਰਨ ਤੌਰ ਤੇ ਇੰਟਰਨੈਟ ਦੀ ਗਿਰਫਤ ਵਿੱਚ ਹਨ ਤੇ ਬਿਨਾ ਵਾਈ-ਫਾਈ ਦੀ ਕਨੈਕਟੀਵਿਟੀ ਦੇ ਇੱਕ ਪਲ ਨਹੀਂ ਰਹਿ ਸਕਦੇ । ਇਹ ਆਪਣੇ ਅਧਿਕਾਰਾਂ ਪ੍ਰਤੀ ਉਨੇਂ ਹੀ ਸੁਚੇਤ ਹਨ ਜਿਨ੍ਹਾਂ ਇਹ ਰੀਲਾਂ, ਸ਼ੋਸ਼ਲ ਮੀਡੀਆ ਅਤੇ ਇੰਟਰਨੈਟ ਤੇ ਵਰਤੀ ਜਾਂਦੀ ਸਲੈਂਗ ਭਾਸ਼ਾ । ਇਹ ਫੋਟੋਆਂ ਤੇ ਲੰਮੀਆਂ ਪੋਸਟਾਂ ਵਿੱਚ ਨਹੀਂ ਤੇਜ਼ੀ ਤੇ ਛੋਟੀਆਂ ਵੀਡੀਓ ਵਿੱਚ ਵਿਸ਼ਵਾਸ ਰੱਖਦੇ ਹਨ । ਇਨ੍ਹਾਂ ਤੋਂ ਪਹਿਲਾਂ ਪੈਦਾ ਹੋਇਆਂ ਨੂੰ ਜੈਨ ਵਾਈ ਤੇ ਐਕਸ ਕਹਿੰਦੇ ਹਨ । ਜੈਨ ਜ਼ੀ ਕਿਸੇ ਵੀ ਖਬਰ ਜਾਂ ਗੱਲ ਨੂੰ ਅੱਖ ਝਪਕਦੇ ਟ੍ਰੈਡਿੰਗ ਕਰਵਾ ਸਕਦੇ ਹਨ ।
Leave feedback about this