ਚੰਡੀਗੜ੍ਹ, 1 ਅਕਤੂਬਰ:
ਪੰਜਾਬ ਪੁਲਿਸ ਵਿੱਚ ਜਲਦ ਹੀ 3400 ਕਾਂਸਟੇਬਲਾਂ ਦੀ ਭਰਤੀ ਕੀਤੀ ਜਾਵੇਗੀ ਅਤੇ ਇਸ ਤੋਂ ਇਲਾਵਾ 450 ਏ ਐਸ ਆਈ ਤੇ 150 ਇੰਸਪੈਕਟਰਾਂ ਨੂੰ ਤਰੱਕੀ ਦਿੱਤੀ ਜਾਵੇਗੀ । ਇਸ ਤੋਂ ਇਲਾਵਾ 4500 ਜਿਲ੍ਹਾਂ ਪੱਧਰੀ ਕਾਡਰਾਂ ਦੀ ਭਰਤੀ ਵੀ ਸਮੇਂ ਦੀ ਮੰਗ ਅਨੁਸਾਰ ਜਲਦ ਕੀਤੀ ਜਾਵੇਗੀ । ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਡੀ ਜੀ ਪੀ ਪੰਜਾਬ ਗੌਰਵ ਯਾਦਵ ਨੇ ਕਿਹਾ ਕਿ ਹੁਣ ਪੰਜਾਬ ਪੁਲਿਸ ਵਿੱਚ ਮੁਲਾਜ਼ਮਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ । ਉਨ੍ਹਾਂ ਕਿਹਾ ਕਿ ਪੁਲਿਸ ਦਾ ਪੂਰਾ ਧਿਆਨ ਹੁਣ ਗੈਂਗਸਟਰਾਂ ਦਾ ਖੌਫ ਤੇ ਨਸ਼ੇ ਨੂੰ ਖਤਰ ਕਰ ਵਿੱਚ ਲੱਗਿਆ ਹੋਇਆ ਹੈ । ਉਨ੍ਹਾਂ ਕਿਹਾ ਕਿ ਕਾਂਸਟੇਬਲ ਤੋਂ ਲੈ ਕੇ ਐਸ ਐਸ ਪੀ ਤੱਕ ਹਰ ਮੁਲਾਜ਼ਮ ਅਤੇ ਅਫਸਰ ਨੂੰ ਇਸ ਸਬੰਧੀ ਸਖਤ ਹਿਦਾਇਤਾਂ ਦਿੱਤੀਆਂ ਗਈਆਂ ਹਨ । ਉਨ੍ਹਾਂ ਕਿਹਾ ਕਿ ਪੁਲਿਸ ਕੋਲ ਹੁਣ ਨਾ ਹੀ ਕਿਸੇ ਕਿਸਮ ਦੀ ਮੁੱਢਲੀ ਸਹੁਲਤ ਦੀ ਘਾਟ ਹੈ ਅਤੇ ਨਾ ਹੀ ਹੁਣ ਡਿਉਟੀ ਵਿੱਚ ਕੋਈ ਕੁਤਾਹੀ ਬਰਦਾਸ਼ਤੀ ਕੀਤੀ ਜਾਵੇਗੀ ।
Latest News
3400 ਕਾਂਸਟੇਬਲਾਂ ਦੀ ਭਰਤੀ ਤੇ 450 ਏ ਐਸ ਆਈ ਤੇ 150 ਇੰਸਪੈਕਟਰ ਦੀ ਤਰੱਕੀ ਜਲਦ, ਡੀ ਜੀ ਪੀ ਪੰਜਾਬ
- October 1, 2025
- 0 Comments
- Less than a minute
- 202 Views
Leave feedback about this