ਚੰਡੀਗੜ੍ਹ, 6 ਅਕਤੂਬਰ: ਹਿਮਾਚਲ ਦੇ ਕਈ ਇਲਾਕਿਆਂ ਵਿੱਚ ਸੋਮਵਾਰ ਸਵੇਰੇ ਬਰਫ ਪੈਣ ਨਾਲ ਦਿੱਲੀ, ਪੰਜਾਬ ਅਤੇ ਹਰਿਆਣਾ ਦੇ ਤਾਪਮਾਨ ਵਿੱਚ ਭਾਰੀ ਗਿਰਾਵਟ ਆ ਗਈ ਹੈ । ਹਿਮਾਚਲ ਤੋਂ ਇਲਾਵਾ ਰੋਹਤਾਂਗ ਪਾਸ, ਧੌਲਾਧਰ ਰੇਂਜ ਵਿੱਚ ਵੀ ਬਰਫਬਾਰੀ ਹੋ ਗਈ ਹੈ । ਸਿ਼ਮਲਾ, ਚੰਬਾ, ਕਾਂਗੜਾ, ਕੁੱਲੂ, ਮੰਡੀ ਅਤੇ ਲਾਹੌਲ ਸਪੀਤੀ ਜਿ਼ਲ੍ਹੇ ਆਰੇਂਜ ਅਲਰਟ ਦੇ ਅੰਦਰ ਹਨ ਅਤੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ । ਇਨ੍ਹਾਂ ਥਾਂਵਾਂ ਵਿੱਚ ਭਾਰੀ ਮੀਂਹ, ਬਰਫਬਾਰੀ ਤੇ ਤੇਜ਼ ਹਵਾਵਾਂ ਦੇ ਸੰਕਤ ਦਿੱਤੇ ਗਏ ਹਨ । ਜੰਮੂ ਵਿੱਚ ਸਾਰੇ ਸਕੂਲ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ ਜਦਕਿ ਪੱਛਿਮ ਬੰਗਾਲ ਵਿੱਚ ਮੀਂਹ ਅਤੇ ਭੁਸਖਲਨ ਨਾਲ ਭਾਰੀ ਤਬਾਹੀ ਹੋਈ ਹੈ ਜਿਸ ਨਾਲ 20 ਲੋਕ ਮਾਰੇ ਗਏ ਹਨ ।
SpotLight News
ਹਿਮਾਚਲ ਵਿੱਚ ਬਰਫਬਾਰੀ, ਪੰਜਾਬ ਤੇ ਦਿੱਲੀ ਵਿੱਚ ਠੰਡ
- October 6, 2025
- 0 Comments
- Less than a minute
- 232 Views
Leave feedback about this