Latest News

20 ਰੁਪਏ ਪਿੱਛੇ ਕਤਲ ਤੋਂ ਬਾਦ ਕੱਲ 50 ਰੁਪਏ ਪਿੱਛੇ ਇੱਕ ਹੋਰ ਕਤਲ

ਲਧਿਆਣਾ, 4 ਅਕਤੂਬਰ: ਕੁਝ ਦਿਨ ਪਹਿਲਾਂ 20 ਰੁਪਏ ਪਿੱਛੇ ਤਿੰਨ ਨੌਜਵਾਨਾਂ ਵੱਲੋਂ ਆਂਡਿਆਂ ਦੀ ਰੇਹੜੀ ਦੇ ਮਾਲਿਕ ਦਾ ਕਤਲ ਕਰਨ ਉਪਰੰਤ ਹੁਣ ਗਲਾਡਾ ਯਾਨੀ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਿਟੀ ਦੇ ਇੱਕ ਦਰਜਾ ਚਾਰ ਮੁਲਾਜ਼ਮ ਨੇ 50 ਰੁਪਏ ਪਿੱਛੇ ਇੱਕ ਨਾਈ ਦਾ ਕਤਲ ਕਰ ਦਿੱਤਾ । ਮਰਨ ਵਾਲੇ ਦੀ ਪਛਾਣ ਹਿਮਾਂਸ਼ੂ ਵੱਜੋਂ ਹੋਈ ਹੈ ਤੇ ਮਾਰਨ ਵਾਲਾ ਦੇ ਨਾਮ ਗੁਲਸ਼ਨ ਦੱਸਿਆ ਜਾ ਰਿਹਾ ਹੈ । ਮਰਨ ਵਾਲਾ ਰਾਮ ਨਗਰ ਇਲਾਕੇ ਵਿੱਚ ਵਿੱਚ ਰਹਿ ਰਿਹਾ ਸੀ । ਪੁਲਿਸ ਮੁਤਾਬਿਕ ਮਰਨ ਵਾਲਾ ਵੈਸੇ ਤਾਂ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ ਪਰ ਕਲ ਦੁਸਹਿਰੇ ਦੀ ਛੁੱਟੀ ਕਾਰਨ ਆਪਣੇ ਚਾਚੇ ਦੇ ਮੁੰਡੇ ਰਵੀ ਅਤੇ ਉਸਦੇ ਇੱਕ ਹੋਰ ਮਿੱਤਰ ਰਿਤੇਸ਼ ਵੱਲੋਂ ਮਿਲਕੇ ਖੋਲ੍ਹੀ ਦੁਕਾਨ ਤੇ ਮਦਦ ਕਰਨ ਲਈ ਚਲਿਆ ਗਿਆ । ਉੱਥੇ ਹੀ ਦੋਸ਼ੀ ਗੁਲਸ਼ਨ ਵਾਲ ਕਟਵਾਉਣ ਪਹੁੰਚਿਆ ਤਾਂ ਹਿਮਾਂਸ਼ੂ ਨੇ ਵਾਲ ਕੱਟਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਪਹਿਲਾਂ ਪਿਛਲੀ ਵਾਰ ਦੇ 50 ਰੁਪਏ ਦੇ । ਦੋਸ਼ੀ ਨੇ ਗੱਲ ਟਾਲਣ ਦੀ ਕੋਸਿ਼ਸ਼ ਕੀਤੀ ਤੇ ਕਿਹਾ ਕਿ ਫੇਰ ਦੇ ਦੇਵਾਂਗਾ ਤਾਂ ਹਿਮਾਂਸ਼ੂ ਨੇ ਉਸਨੂੰ ਦੁਕਾਨ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ । ਹਿਮਾਂਸ਼ੂ ਘਰ ਗਿਆ ਤੇ ਉਥੋਂ ਨਜਾਇਜ਼ ਬਿਨਾ ਲਸੰਸੀ ਪਿਸਤੌਲ ਲੈ ਆਇਆ ਤੇ ਹਿਮਾਂਸ਼ੂ ਤੇ ਫਾਇਰ ਕਰ ਦਿੱਤਾ ਪਹਿਲਾ ਫਾਇਰ ਮਿਰਤਕ ਦੇ ਕੰਨ ਕੋਲੋਂ ਲੰਘ ਗਿਆ, ਦੂਸਰਾ ਫਾਇਰ ਕੀਤਾ ਤਾਂ ਉਸਦੇ ਮੱਥੇ ਤੇ ਵੱਜਿਆ ਤੇ ਉਹ ਮੌਕੇ ਤੇ ਹੀ ਢੇਰ ਹੋ ਗਿਆ । ਦੋਸ਼ੀ ਨੇ ਤੀਸਰਾ ਫਾਇਰ ਵੀ ਨਾਲ ਦਿਆਂ ਤੇ ਕਰਨ ਦੀ ਕੋਸਿ਼ਸ਼ ਕੀਤੀ ਪਰ ਦੇਸੀ ਰਿਵਾਲਵਰ ਵਿੱਚ ਗੋਲੀ ਫਸ ਗਈ ਤੇ ਉਹ ਚੱਲਿਆ ਨਹੀਂ । ਇਸ ਤੋਂ ਬਾਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ । ਪੁਲਿਸ ਦੋਸ਼ੀ ਦੀ ਭਾਲ ਕਰ ਰਹੀ ਹੈ ।

Leave feedback about this

  • Service
Choose Image