Politics

62,000 ਕਰੋੜ ਨਾਲ ਬਿਹਾਰ ਦੀਆਂ ਘੁਣ ਲੱਗੀਆਂ ਜੜ੍ਹਾਂ ਮੁੜ ਹੀਰੀਆਂ ਹੋਣਗੀਆਂ, ਮੋਦੀ

ਨਵੀਂ ਦਿੱਲੀ, 5 ਅਕਤੂਬਰ: 5500 ਕਰੋੜ ਰੁਪਏ ਦੇ ਗੱਫੇ ਦੇਣ ਦੇ ਕੁਝ ਦਿਨਾਂ ਬਾਦ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਵਿੱਚ ਵਿਧਾਨ ਸਭਾ ਵੋਟਾਂ ਪੈਣ ਤੋਂ ਪਹਿਲਾਂ 65,000 ਕਰੋੜ ਰੁਪਏ ਦੇ ਹੋਰ ਫੰਡ ਜਾਰੀ ਕਰ ਦਿੱਤੇ । ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਬਿਹਾਰ ਨੂੰ ਜਿਵੇਂ ਇੱਕ ਰੁੱਖ ਦੀਆਂ ਜੜਾਂ ਨੂੰ ਘੁਣ ਲੱਗ ਜਾਂਦਾ ਹੈ, ਵਾਂਗ ਹੋ ਗਿਆ ਸੀ । ਪਰ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਫੰਡਾਂ ਦੇ ਗੱਫੇ ਦੇ ਕੇ ਇਸ ਰੁੱਖ ਨੂੰ ਮੁੜ ਹਰਾ ਕੀਤਾ ਕਰ ਦਿੱਤਾ ਗਿਆ ਹੈ । ਉਨ੍ਹਾਂ ਕਿਹਾ ਕਿ ਅੱਜ ਤੋਂ 20 25 ਸਾਲ ਪਹਿਲਾਂ ਬਿਹਾਰ ਦਾ ਸਿੱਖਿਆ ਮਹਿਕਮਾ ਰੁਲਿਆ ਪਿਆ ਸੀ ਅਤੇ ਸਰਕਾਰੀ ਨੌਕਰੀਆਂ ਸਿਰਫ ਸਿਫਾਰਸ਼ੀ ਲੋਕਾਂ ਹੀ ਮਿਲਦੀਆਂ ਸਨ ਜਿਸ ਕਾਰਨ ਐਥੋਂ ਦੇ ਲੋਕ ਦਿੱਲੀ ਅਤੇ ਮੁੰਬਈ ਵਰਗੇ ਸ਼ਹਿਰਾਂ ਵਿੱਚ ਜਾ ਵਸੇ । ਉਨ੍ਹਾਂ ਕਿਹਾ ਕਿ ਬਿਹਾਰ ਚੋਂ ਅਸਲੀ ਪਲਾਯਨ ਉਸ ਵੇਲੇ ਹੀ ਸ਼ੁਰੂ ਹੋਇਆ ਸੀ । ਪਰ ਉਨ੍ਹਾਂ ਕਿਹਾ ਕਿ ਹੁਣ ਇਸ ਘੁਣ ਲੱਗੇ ਦਰਖਤ ਨੂੰ ਹਰਾਕ ਰ ਕੇ ਇਸਨੂੰ ਬੂਰ ਪੈਣ ਲੱਗ ਪਿਆ ਹੈ ।

Leave feedback about this

  • Service
Choose Image