ਅਹਿਮਦਾਬਾਦ/ ਹਿਸਾਰ, 21 ਅਗਸਤ
ਅਹਿਮਦਾਬਾਦ ਵਿੱਚ ਇੱਕ ਅੱਠਵੀਂ ਜਮਾਤ ਦੇ ਬੱਚੇ ਨੇ ਦਸਵੀਂ ਜਮਾਤ ਦੇ ਬੱਚੇ ਦਾ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ । ਵਜ੍ਹਾ ਰੰਜਿਸ਼ ਇਹ ਸੀ ਕਿ ਪੌੜੀਆਂ ਤੇ ਚੜ੍ਹਨ ਵੇਲੇ ਦੋਨੋ ਆਪਸ ਵਿੱਚ ਟਕਰਾ ਗਏ ਸਨ । ਤੂੰ ਤੂੰ ਮੈਂ ਮੈਂ ਸ਼ੁਰੂ ਹੋ ਗਈ ਤੇ ਅੱਠਵੀਂ ਜਮਾਤ ਦੇ ਬੱਚੇ ਨੇ ਆਪਣੇ ਸੀਨੀਅਰ ਜਮਾਤੀ ਨੂੰ ਚਾਕੂ ਮਾਰ ਕੇ ਮਾਰ ਮੁਕਾਇਆ । ਆਪਣੇ ਇੱਕ ਹੋਰ ਸਾਥੀ ਨਾਲ ਵਾੱਟਸਐਪ ਤੇ ਚੈਟ ਕਰਦਿਆਂ ਕਤਲ ਦੀ ਗੱਲ ਕਬੂਲਦਿਆਂ ਮਾਰਨ ਵਾਲੇ ਨੇ ਆਪਣੀ ਸਾਥੀ ਨੂੰ ਇੱਕ ਹੋਰ ਸਕੂਲ ਦੇ ਬੱਚੇ ਤੱਕ ਇਹ ਗੱਲ ਪਹੁੰਚਾਉਣ ਲਈ ਕਿਹਾ ਕਿ ਉਹ ਦੱਸੇ ਇਹ ਕਤਲ ਉਸਨੇ ਕੀਤਾ ਹੈ । ਪਿਛਲੇ ਮਹੀਨੇ ਜੁਲਾਈ 11 ਨੂੰ ਹਿਸਾਰ ਵਿੱਚ ਵੀ ਅਜਿਹੀ ਹੀ ਘਟਨਾ ਵਾਪਰੀ ਜਿਸ ਵਿੱਚ ਦੋ ਗਿਆਰਵੀਂ ਤੇ ਬਾਹਰਵੀਂ ਜਮਾਤ ਦੇ ਬੱਚਿਆਂ ਨੇ ਸਕੂਲ ਦੇ ਡਾਇਰੈਕਟਰ ਜਗਬੀਰ ਸਿੰਘ ਪੰਨੂੰ ਨੂੰ ਹਿਸਾਰ ਦੇ ਪਿੰਡ ਪੁੱਥੀ ਦੇ ਸਕੂਲ ਵਿੱਚ ਇਸ ਕਰਕੇ ਚਾਕੂ ਮਾਰ ਮਾਰ ਕੇ ਖਤਮ ਕਰ ਦਿੱਤਾ ਕਿਉਂਕਿ ਡਾਇਰੈਕਟਰ ਨੇ ਬੱਚਿਆਂ ਦੇ ਵਧੇ ਹੋਏ ਵਾਲਾਂ ਨੂੰ ਲੈ ਕੇ ਬੱਚਿਆਂ ਨੂੰ ਥੋੜਾ ਝਿੜਕ ਦਿੱਤਾ ਸੀ । ਇਨ੍ਹਾਂ ਦੋਹਾਂ ਵਾਰਦਾਤਾਂ ਤੋਂ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਅੱਜ ਕੱਲ ਦੇ ਬੱਚਿਆਂ ਦੀ ਸਹਿਨਸ਼ੀਲਤਾ ਕਿੱਧਰ ਚਲੀ ਗਈ ਹੈ । ਸਮਾਜ ਸੁਧਾਰ ਦੇ ਕੰਮਾਂ ਵਿੱਚ ਲੱਗੇ ਜਨ ਜਾਗ੍ਰਿਤੀ ਮਿਸ਼ਨ ਦੇ ਬੈਨਰ ਹੇ ਕੰਮ ਕਰਦੇ ਮਨਮੋਹਨ ਸਿੰਘ ਨੇ ਕੇਂਦਰ ਤੇ ਰਾਜ ਸਰਕਾਰਾਂ ਨੂੰ ਅਜਿਹੀਆਂ ਵਾਰਦਾਤਾਂ ਉੱਪਰ ਪੱਕੇ ਤੌਰ ਤੇ ਠੱਲ ਪਾਉਣ ਲਈ ਸਕੂਲਾਂ ਅਤੇ ਕਾਲਿਜਾਂ ਵਿੱਚ ਅਵੇਅਰਨੈਸ ਤੇ ਕਾਉਂਸਲਿੰਗ ਸੈਸ਼ਨ ਲਗਾਉਣ ਦੀ ਅਪੀਲ ਕਰਦਿਆਂ ਪ੍ਰਧਾਨ ਮੰਤਰੀ ਤੇ ਗੁਜਰਾਤੇ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੂੰ ਲਿਖਤੀ ਤੌਰ ਤੇ ਚਿੱਠੀਆਂ ਭੇਜੀਆਂ ਹਨ ।
Leave feedback about this