National

ਪਾਕਿਸਤਾਨ ਦੇ ਕੁਏਟਾ ਵਿੱਚ ਬਲਾਸਟ, 10 ਦੀ ਮੌਤ

ਕੁਏਟਾ (ਪਾਕਿਸਤਾਨ) 30 ਸਤੰਬਰ: ਪਾਕਿਸਤਾਨ ਦੇ ਸ਼ਹਿਰ ਕੁਏਟਾ ਵਿੱਚ ਇੱਕ ਬੰਬ ਧਮਾਕੇ ਦੌਰਾਨ 10 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ । ਪਿਛਲੇ ਕੁਝ ਦਿਨਾਂ ਤੋਂ ਪਾਕਿਸਤਾਨ ਆਕੂਪਾਈਡ ਕਸ਼ਮੀਰ ਵਿੱਚ ਲੋਕਾਂ ਵੱਲੋਂ ਵੱਡੇ ਪੱਧਰ ਤੇ ਪਾਕਿਸਤਾਨ ਸਰਕਾਰ ਖਿਲਾਫ ਬਗਾਵਤ ਤੋਂ ਬਾਦ ਇਹ ਵੱਡਾ ਹਾਦਸਾ ਵਾਪਰਰਿਆ ਹੈ । ਸੂਤਰਾਂ ਮੁਤਾਬਿਕ ਇਹ ਬੰਬ ਧਮਾਕਾ ਬਹੁਤ ਜ਼ਬਰਦਸਤ ਸੀ ਜਿਸ ਕਾਰਨ 19 ਹੋਰ ਲੋਕ ਗੰਭੀਰ ਰੂਪ ਵਿੰਚ ਜ਼ਖਮੀ ਵੀ ਹੋ ਗਏ ਹਨ । ਇਸ ਧਮਾਕੇ ਦੀ ਸੀ ਸੀ ਟੀ ਵੀ ਕੈਮਰੇ ਵਿੱਚ ਕੈਦ ਵੀਡੀਓ ਸ਼ੋਸ਼ਲ ਮੀਡੀਆ ਵਿੱਚ ਵਾਇਰਲ ਹੋ ਰਹੀ ਹੈ । ਇਸ ਵੀਡੀਓ ਵਿੱਚ ਅਨਜਾਣ ਲੋਕ ਧਮਾਕੇ ਵਾਲੀ ਥਾਂ ਵੱਲ ਪੈਦਲ ਜਾਂਦੇ ਦੇਖੇ ਗਏ ਜੋ ਮੌਤ ਦੇ ਮੂੰਹ ਵਿੱਚ ਸਮਾ ਗਏ ਅਤੇ ਸੜਕ ਤੇ ਚਲਦੀਆਂ ਕਈ ਗੱਡੀਆਂ ਵੀ ਇਸਦੀ ਚਪੇਟ ਵਿੱਚ ਆ ਗਈਆਂ ।

Leave feedback about this

  • Service
Choose Image