ਚੰਡੀਗੜ੍ਹ, 7 ਅਕਤੂਬਰ: ਪਿਛਲੇ 30 ਦਿਨਾਂ ਵਿੱਚ ਤਿੰਨ ਭਾਰਤਵਾਸੀਆਂ ਦੇ ਕਤਲਾਂ ਤੋਂ ਬਾਦ ਅਮਰੀਕਾ ਵਿੱਚ ਹੁਣ ਇੱਕ ਭਾਰਤੀ ਮੂਲ ਦੇ ਬੰਦੇ ਦੀ ਜਿ਼ੰਦਗੀ ਅਮਰੀਕਨ ਪੁਲਿਸ ਨੇ ਇਸ ਕਾਰਨ ਬਰਬਾਦ ਕਰ ਦਿੱਤੀ ਹੈ ਕਿਉਂਕਿ ਉਸਦੀ ਕਾਰ ਵਿੱਚੋਂ ਇੱਕ ਇੱਤਰ (ਪਰਫਿਊਮ) ਦੀ ਸ਼ੀਸ਼ੀ ਬਰਾਮਦ ਹੋਈ ਜਿਸ ਉੱਪਰ ਲਿਖਿਆ ਸੀ ਓਪੀਅਮ ਯਾਨੀ ਅਫੀਮ । ਭਾਂਵੇਂ ਪੁਲਿਸ ਨੇ ਇਸ ਸ਼ੀਸ਼ੀ ਨੂੰ ਕਬਜ਼ੇ ਵਿੱਚ ਲੈ ਕੇ ਇਸਦੀ ਪੁਸ਼ਟੀ ਕਰ ਲਈ ਹੈ ਕਿ ਉਹ ਸਿਰਫ ਇੱਕ ਇਤਰ ਹੀ ਸੀ ਜਿਸ ਉੱਪਰ ਇੱਤਰ ਬਨਾਉਣ ਵਾਲੀ ਕੰਪਨੀ ਦਾ ਨਾਮ ਉਪੀਅਮ ਲਿਖਿਆ ਹੋਇਆ ਸੀ । ਪਰ ਇਸ ਪੂਰੇ ਘਟਨਾਕ੍ਰਮ ਦੌਰਾਨ ਉਸ ਬੰਦੇ ਨੂੰ 30 ਦਿਨ ਜੇਲ੍ਹ ਵਿੱਚ ਰਹਿਣਾ ਪਿਆ । ਮੂਲ ਰੂਪ ਵਿੱਚ ਭਾਰਤ ਦਾ ਰਹਿਣ ਵਾਲਾ ਇਹ ਬੰਦਾ ਪਿਛਲੇ ਲੰਮੇ ਸਮੇਂ ਤੋਂ ਅਮਰੀਕਾ ਵਿੱਚ ਰਹਿ ਰਿਹਾ ਸੀ ।ਉਸਦੀ ਅਮਰੀਕਨ ਨਾਗਰਿਕਤਾ ਵੀ ਹੁਣ ਖਤਮ ਹੋ ਗਈ ਹੈ । ਉਸਨੂੰ ਡੀਪੋਰਟੇਸ਼ਨ ਲਈ ਭੇਜਿਆ ਜਾ ਰਿਹਾ ਹੈ । ਇਸ ਬੰਦੇ ਦੀ ਪਛਾਣ ਕਪਿਲ ਰਘੂ ਵੱਜੋਂ ਹੋਈ ਹੈ ਜੋ ਕਿ ਇੱਕ ਅਮਰੀਕਨ ਮਹਿਲਾ ਨੂੰ ਵਿਆਹਿਆ ਹੋਇਆ ਹੈ ਅਤੇ ਉਨ੍ਹਾਂ ਦੀ 7 ਸਾਲ ਦੀ ਇੱਕ ਬੇਟੀ ਵੀ ਹੈ । ਅਰਕੰਸਾਸ ਵਾਸੀ ਰਘੂ ਦਾ ਕਹਿਣਾ ਹੈ ਕਿ ਪੁਲਿਸ ਦੀ ਥੋੜੀ ਜਿਹੀ ਅਣਗਹਿਲੀ ਨੇ ਉਸਦੀ ਸਾਰੀ ਜਿ਼ੰਦਗੀ ਬਰਬਾਦ ਕਰ ਦਿੱਤੀ ਹੈ ਕਿਉਂਕਿ ਉਸਦੀ ਜਿ਼ੰਦਗੀ ਦੀ ਸਾਰੀ ਸੇਵਿੰਗ ਯਾਨੀ ਕਮਾਇਆ ਪੈਸਾ ਜੋ ਉਸਨੇ ਘਰ ਖਰੀਦਣ ਵਾਸਤੇ ਰੱਖਿਆ ਸੀ ਇਸ ਕੇਸ ਵਿੱਚ ਪਾਣੀ ਵਾਂਗ ਰੁੜ ਗਿਆ ਹੈ । ਉਸਦਾ ਕਹਿਣਾ ਹੈ ਕਿ ਉਸਨੂੰ 30 ਦਿਨ ਕੈਦ ਕਰਨ ਉਪਰੰਤ ਹੁਣ ਜੇਵਾਕਿੰਗ ਯਾਨੀ ਪੈਦਲ ਵੀ ਚੱਲਣ ਜਿਹੀ ਛੋਟੀ ਉਲੰਘਣਾਂ ਲਈ ਵੀ ਤੁਰੰਤ ਡੀਪੋਰਟ ਕਰ ਦਿੱਤਾ ਜਾਵੇਗਾ ।
National
…ਤਿਨ ਕਤਲਾਂ ਤੋਂ ਬਾਦ ਅਮਰੀਕਾ ਵਿੱਚ ਹੁਣ ਇੱਕ ਹੋਰ ਭਾਰਤਵਾਸੀ ਨਾਲ ਧੱਕਾ
- October 7, 2025
- 0 Comments
- Less than a minute
- 398 Views
Share This Post:
Related News
Delhi, National, Politics, Punjab
Full Support for Women’s Reservation, but Centre indulging in
April 17, 2026
Himachal, Latest News, National
Governor pays tribute to Mahatma Gandhi on Martyrs’ Day
January 30, 2026
Leave feedback about this