National

ਵਕੀਲ ਨੇ ਜੁੱਤੀ ਲਾਹੀ ਤੇ ਚੀਫ ਜਸਟਿਸ ਕਹਿੰਦੇ ਬਹਿਸ ਜਾਰੀ ਰੱਖੋ

ਨਵੀਂ ਦਿੱਲੀ, 7 ਅਕਤੂਬਰ: ਸੁਪਰੀਮ ਕੋਰਟ ਦੀ ਇੱਕ ਨੰਬਰ ਅਦਾਲਤ ਵਿੱਚ ਸੋਮਵਾਰ ਦੀ ਸਵੇਰ ਭਾਰਤ ਦੇ ਚੀਫ ਜਸਟਿਸ ਬੀ ਆਰ ਗਵਈ ਦੇ ਸਾਹਮਣੇ ਇੱਕ 71 ਸਾਲਾ ਵਕੀਲ ਨੇ ਜੁੱਤੀ ਲਾਹ ਕੇ ਉਨ੍ਹਾਂ ਵੱਲ ਮਾਰਨ ਦੀ ਕੋਸਿ਼ਸ਼ ਦੌਰਾਨ ਦੋਸ਼ੀ ਨੂੰ ਕਾਬੂ ਕਰਨ ਮੌਕੇ ਜਸਟਿਸ ਗਵਈ ਨੇ ਬਿਨਾ ਆਪਣਾ ਆਪਾ ਖੋਏ ਚਲ ਰਹੀ ਬਹਿਸ ਨੂੰ ਜਾਰੀ ਰੱਖਣ ਦੀ ਤਾਕੀਤ ਕੀਤੀ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਸਟਿਸ ਗਵਈ ਦੀ ਸ਼ਾਂਤਮਈ ਤੇ ਠਰੰਮੀ ਵਾਲੀ ਅਹਿੰਸਕ ਪ੍ਰਵਿਰਤੀ ਦੀ ਸਰਾਹਨਾ ਕਰਦਿਆਂ ਉਨ੍ਹਾਂ ਨਾਲ ਫੋਨ ਤੇ ਗੱਲਬਾਤ ਦੌਰਾਨ ਇਸ ਘਟਨਾ ਦੀ ਨਿੰਦਾ ਕੀਤੀ । 71 ਸਾਲਾ ਦੋਸ਼ੀ ਵਕੀਲ ਰਾਕੇਸ਼ ਕਿਸ਼ੋਰ ਨੂੰ ਪੁਲਿਸ ਨੇ ਪੁੱਛ ਗਿੱਛ ਬਾਦ ਛੱਡ ਦਿੱਤਾ ਹੈ । ਦੋਸ਼ੀ ਨੇ ਦੱਸਿਆ ਕਿ ਜਸਟਿਸ ਗਵਈ ਵੱਲੋਂ ਹਾਲ ਹੀ ਵਿੱਚ ਸਨਾਤਨ ਧਰਮ ਬਾਰੇ ਦਿੱਤੀ ਟਿੱਪਣੀ ਤੋਂ ਉਹ ਨਰਾਜ਼ ਸੀ ਇਸ ਕਾਰਨ ਉਸਨੇ ਚੀਫ ਜ਼ਸਟਿਸ ਵੱਲ ਜੁੱਤੀ ਵਗਾਹ ਮਾਰਨ ਦੀ ਕੋਸਿ਼ਸ਼ ਕੀਤੀ ।

Leave feedback about this

  • Service
Choose Image